25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਦਿੱਤਾ ਥਾਪੜਾ

ਪੱਖੋਵਾਲ/ਲੋਹਟਬੱਦੀ, 5 ਦਸੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ‘ਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਅਕਾਲੀ ਵਰਕਰਾਂ ਅਤੇ ਵੋਟਰਾਂ ‘ਚ ਉਤਸ਼ਾਹ ਤੋਂ ਗਦਗਦ ਹੋਏ...

ਅਜੀਤ ਡੈਸਕ 05-12-2025

ਪੱਖੋਵਾਲ/ਲੋਹਟਬੱਦੀ, 5 ਦਸੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ‘ਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਅਕਾਲੀ ਵਰਕਰਾਂ ਅਤੇ ਵੋਟਰਾਂ ‘ਚ ਉਤਸ਼ਾਹ ਤੋਂ ਗਦਗਦ ਹੋਏ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਚੋਣ ਸਰਗਰਮੀਆਂ ਦੌਰਾਨ ਅੱਜ ਉਚੇਚੇ ਤੌਰ ‘ਤੇ ਹਲਕਾ ਦਾਖਾ ਦੇ ਪਿੰਡ ਫੱਲੇਵਾਲ (ਲੁਧਿਆਣਾ) ਪੁੱਜੇ।

ਉਨ੍ਹਾਂ ਟਕਸਾਲੀ ਪਰਿਵਾਰ ‘ਚੋਂ ਜਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਅਕਾਲੀ ਗੁਰਦੀਪ ਸਿੰਘ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਅਕਾਲੀ ਫੱਲੇਵਾਲ ਅਤੇ ਬਲਾਕ ਸੰਮਤੀ ਜ਼ੋਨ ਗੁੱਜਰਵਾਲ (ਜ) ਤੋਂ ਕੁਲਜੀਤ ਸਿੰਘ ਲਾਲੀ, ਲਤਾਲਾ ਜ਼ੋਨ (ਇਸਤਰੀ) ਤੋਂ ਮਨਪ੍ਰੀਤ ਕੌਰ ਖੰਗੂੜਾ, ਜੋਨ ਢੈਪਈ ਤੋਂ ਸੁਰਿੰਦਰ ਕੌਰ, ਜ਼ੋਨ ਧੂਲਕੋਟ ਤੋਂ ਹਰਪ੍ਰੀਤ ਸਿੰਘ ਟੈਣੀ ਘੁੰਗਰਾਣਾ, ਜ਼ੋਨ ਜੋਧਾਂ ਤੋਂ ਜੈਲਦਾਰ ਪ੍ਰਿਤਪਾਲ ਸਿੰਘ, ਮੋਹੀ ਜੋਨ ਤੋਂ ਸਿੰਗਾਰਾ ਸਿੰਘ ਮੋਹੀ, ਛਪਾਰ ਜੋਨ ਤੋਂ ਸੁਖਪਾਲ ਸਿੰਘ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਥਾਪੜਾ ਦਿੱਤਾ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ 5 ਤੇ ਬਲਾਕ ਸੰਮਤੀਆਂ ਦੇ 21 ਉਮੀਦਵਾਰਾਂ ਦੇ ਪਰਚੇ ਰੱਦ ਹੋਏ ਅਗਲੀ ਖ਼ਬਰ ਵਿਧਾਇਕ ਖਹਿਰਾ ਨੇ ਰਾਜ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ