29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਲਾਕ ਵਲਟੋਹਾ ਦੇ ਪਿੰਡ ਜੰਡ 'ਚ ਅਕਾਲੀਆਂ ਨੇ ਵੋਟਾ ਕੱਟਣ ਦੇ ਦੋਸ਼ ਲਗਾਇਆ

ਖੇਮਕਰਨ/ਅਮਰਕੋਟ,14ਦਸੰਬਰ (ਰਾਕੇਸ਼ ਬਿੱਲਾ, ਗੁਰਚਰਨ ਸਿੰਘ ਭੱਟੀ)-ਬਲਾਕ ਵਲਟੋਹਾ ਦੇ ਪਿੰਡ ਜੰਡ 'ਚ ਅਕਾਲੀ ਦਲ ਨੇ ਅਕਾਲੀ ਪੱਖੀ ਵੋਟਾਂ ਕੱਟਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਸ਼ਾਹ ਨੇ ਦੱਸਿਆ ਕਿ ਇਹ ਪਿੰਡ ਅਕਾਲੀ ਪੱਖੀ ਹੈ। ਇੱਥੇ ਹਮੇਸ਼ਾ ਅਕਾਲੀ ਦਲ ਮਜ਼ਬੂਤ ਰਿਹਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਨੇ ਪਿੰਡ 'ਚੋਂ ਆਪਣੀ ਹਾਰ...

ਅਜੀਤ ਡੈਸਕ 14-12-2025

ਖੇਮਕਰਨ/ਅਮਰਕੋਟ,14ਦਸੰਬਰ (ਰਾਕੇਸ਼ ਬਿੱਲਾ, ਗੁਰਚਰਨ ਸਿੰਘ ਭੱਟੀ)-ਬਲਾਕ ਵਲਟੋਹਾ ਦੇ ਪਿੰਡ ਜੰਡ 'ਚ ਅਕਾਲੀ ਦਲ ਨੇ ਅਕਾਲੀ ਪੱਖੀ ਵੋਟਾਂ ਕੱਟਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਸ਼ਾਹ ਨੇ ਦੱਸਿਆ ਕਿ ਇਹ ਪਿੰਡ ਅਕਾਲੀ ਪੱਖੀ ਹੈ। ਇੱਥੇ ਹਮੇਸ਼ਾ ਅਕਾਲੀ ਦਲ ਮਜ਼ਬੂਤ ਰਿਹਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਨੇ ਪਿੰਡ 'ਚੋਂ ਆਪਣੀ ਹਾਰ ਨੂੰ ਦੇਖਦੇ ਹੋਏ ਅਕਾਲੀ ਪੱਖੀ ਕੱਟੜ ਕਰੀਬ 100 ਵੋਟ ਕੱਟਞਾ ਦਿੱਤੀ ਗਈ ਹੈ। ਇਸ ਦਾ ਪਤਾ ਅੱਜ ਪੋਲਿੰਗ ਵੇਲੇ ਲੱਗਾ ਹੈ। ਇਹ ਸਾਰੇ ਵੋਟਰਾਂ ਨੇ ਲੋਕ ਸਭਾ 'ਚ ਵੋਟਾਂ ਪਾਈਆਂ ਸਨ। ਪਰ ਅੱਜ ਵੋਟਾਂ ਕੱਟੀਆਂ ਵਾਲੀ ਲਿਸ਼ਟ ਆਈ ਹੈ। ਇਹਨਾਂ 'ਚ ਜ਼ਿਆਦਾਤਰ ਵੋਟਰਾਂ ਨੇ ਅੱਜ ਪਿੰਡ 'ਚ ਪੋਲਿੰਗ ਬੂਥ 'ਚ ਜੱਦ ਵੋਟਾ ਪਾਉਣ ਲਈ ਆਏ ਤਾਂ ਲਿਸ਼ਟਾ 'ਚ ਵੋਟਾਂ ਨਹੀ ਮਿਲੀਆਂ। ਉਨ੍ਹਾਂ ਆਪਣੇ ਵੋਟਰ ਕਾਰਡ ਵੀ ਦਿਖਾਏ।

ਪਿਛਲੀ ਖ਼ਬਰ ਨਾਭਾ ਹਲਕੇ 'ਚ ਹੁਣ ਤੱਕ ਹੋਈ 33 ਪ੍ਰਤੀਸ਼ਤ ਵੋਟਿੰਗ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਮਸ਼ੇਰ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ