01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਅੰਮ੍ਰਿਤਸਰ ਹਵਾਈ ਅੱਡੇ 'ਤੇ ਕੁਆਲਾਲੰਪੁਰ ਦੀ ਕੌਮਾਂਤਰੀ ਉਡਾਣ ਰੱਦ, ਕਈ ਹੋਰ ਉਡਾਣਾਂ ਵੀ ਪ੍ਰਭਾਵਿਤ

ਰਾਜਾਸਾਂਸੀ, 6 ਜਨਵਰੀ (ਹਰਦੀਪ ਸਿੰਘ ਖੀਵਾ)-ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੌਮਾਂਤਰੀ ਤੇ ਘਰੇਲੂ ਉਡਾਣਾਂ...

ਅਜੀਤ ਡੈਸਕ 06-01-2026

ਰਾਜਾਸਾਂਸੀ, 6 ਜਨਵਰੀ (ਹਰਦੀਪ ਸਿੰਘ ਖੀਵਾ)-ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੌਮਾਂਤਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਦੇ ਚਲਦਿਆਂ ਅੱਜ ਰਾਤ 8.30 ਵਜੇ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰਲਾਈਨ ਦੀ ਉਡਾਣ ਨੰਬਰ-ਐਮ ਐਚ-118 ਰੱਦ ਹੋ ਗਈ ਹੈ। ਉਕਤ ਉਡਾਣ ਨੇ ਇਕ ਠਹਿਰਾਅ ਉਪਰੰਤ 9.30 ਵਜੇ ਉਡਾਣ ਨੰਬਰ ਐਮ. ਐਚ. 119 ਬਣ ਕੇ ਕੁਆਲਾਲੰਪੁਰ ਨੂੰ ਰਵਾਨਾ ਹੋਣਾ ਸੀ, ਜਿਸ ਦੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ ਰਾਤ ਸਵਾ 1 ਵਜੇ ਦੁਬਈ ਤੋਂ ਇਥੇ ਪਹੁੰਚਣ ਵਾਲੀ ਉਡਾਣ ਸਵਾ 2 ਘੰਟੇ ਦੇਰੀ ਨਾਲ ਪਹੁੰਚੀ। ਸਵੇਰ 7.50 ਵਜੇ ਦੁਬਈ ਤੋਂ ਇਥੇ ਪਹੁੰਚਣ ਵਾਲੀ ਸਪਾਈਸ ਜੈੱਟ ਦੀ ਉਡਾਣ ਆਪਣੇ ਨਿਰਧਾਰਿਤ ਸਮੇਂ ਤੋਂ 3 ਘੰਟੇ ਦੇਰੀ ਨਾਲ ਪਹੁੰਚੀ। ਇਨ੍ਹਾਂ ਪ੍ਰਭਾਵਿਤ ਹੋਈਆਂ ਉਡਾਣਾਂ ਕਾਰਨ ਯਾਤਰੀਆਂ ਨੂੰ ਅਤੇ ਯਾਤਰੀਆਂ ਨੂੰ ਅੱਗੋਂ ਲੈਣ ਪਹੁੰਚੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਪਿਛਲੀ ਖ਼ਬਰ ਪਿੰਡ ਛੀਨੀਵਾਲ ਕਲਾਂ ਵਿਖੇ ਦਿਨ-ਦਿਹਾੜੇ ਵਾਪਰੀਆਂ ਲੁੱਟਖੋਹ ਦੀਆਂ ਦੋ ਘਟਨਾਵਾਂ ਅਗਲੀ ਖ਼ਬਰ ਤਰਨਤਾਰਨ ਪੁਲਿਸ ਮੁਕਾਬਲਾ : ਬੁਲੇਟ ਪਰੂਫ ਜੈਕੇਟ ਨੇ ਬਚਾਈ ਪੁਲਿਸ ਮੁਲਾਜ਼ਮ ਦੀ ਜਾਨ