23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਨੈਸ਼ਨਲ ਹਾਈਵੇ ਉੱਪਰੋਂ ਬਣ ਰਹੇ ਭਾਰਤ ਮਾਲਾ ਦੇ ਫਲਾਈ ਓਵਰ ਨੇੜੇ ਧੁੰਦ ਕਾਰਨ ਵਾਪਰਿਆ ਹਾਦਸਾ

ਲਹਿਰਾ ਮੁਹੱਬਤ (ਬਠਿੰਡਾ), 18 ਜਨਵਰੀ (ਸੁਖਪਾਲ ਸਿੰਘ ਸੁੱਖੀ)- ਅੱਜ ਸਵੇਰੇ ਕਰੀਬ 8 ਵਜੇ ਸੰਘਣੀ ਧੁੰਦ ਕਾਰਨ ਲਹਿਰਾ ਮੁਹੱਬਤ ਕੋਲ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 7 ਉੱਪਰ ਭਾਰਤ ਮਾਲਾ ਐਕਸਪ੍ਰੈਸ ਵੇਅ ਦੇ ਨਵੇਂ ਉਸਾਰੀ...

ਅਜੀਤ ਡੈਸਕ 18-01-2026

ਲਹਿਰਾ ਮੁਹੱਬਤ (ਬਠਿੰਡਾ), 18 ਜਨਵਰੀ (ਸੁਖਪਾਲ ਸਿੰਘ ਸੁੱਖੀ)- ਅੱਜ ਸਵੇਰੇ ਕਰੀਬ 8 ਵਜੇ ਸੰਘਣੀ ਧੁੰਦ ਕਾਰਨ ਲਹਿਰਾ ਮੁਹੱਬਤ ਕੋਲ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 7 ਉੱਪਰ ਭਾਰਤ ਮਾਲਾ ਐਕਸਪ੍ਰੈਸ ਵੇਅ ਦੇ ਨਵੇਂ ਉਸਾਰੀ ਅਧੀਨ ਫਲਾਈ ਓਵਰ ਨੇੜੇ ਰੋਡ ਡਿਵਾਈਡ ਹੋਣ ਕਾਰਨ ਇਕ ਸਕਾਰਪੀਓ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਸਕੋਰਪੀਓ ਗੱਡੀ ਵਿਚ ਪੰਜ ਵਿਅਕਤੀ ਸਵਾਰ ਸਨ। ਗੱਡੀ ਨੂੰ ਚਲਾ ਰਹੇ ਮੁਸਤਕਿਲ ਨੇ ਦੱਸਿਆ ਕਿ ਉਹ ਸ੍ਰੀਨਗਰ ਤੋਂ ਘੁੰਮ ਕੇ ਆਏ ਸਨ ਤੇ ਵਾਪਸ ਜੈਪੁਰ (ਰਾਜਸਥਾਨ) ਜਾ ਰਹੇ ਸਨ। ਧੁੰਦ ਜ਼ਿਆਦਾ ਹੋਣ ਕਾਰਨ ਇਥੇ ਆ ਕੇ ਅਚਾਨਕ ਰਸਤਾ ਭੀੜਾ ਹੋਣ ਕਰਕੇ ਅੱਗੇ ਆ ਰਹੀ ਗੱਡੀ ਇਕਦਮ ਰੁਕ ਗਈ, ਜਿਸ ਨੂੰ ਬਚਾਓਣ ਲਈ ਉਸ ਨੇ ਗੱਡੀ ਮੋੜੀ ਤਾਂ ਅੱਗੇ ਜਾ ਕੇ ਗੱਡੀ ਡਿਵਾਈਡਰ ਦੇ ਵਿਚ ਜਾ ਵੱਜੀ । ਡਿਵਾਈਡਰ ਚ ਵੱਜਣ ਨਾਲ ਗੱਡੀ ਪਲਟ ਗਈ, ਪਰ ਵਿਚ ਸਵਾਰ ਪੰਜੇ ਵਿਅਕਤੀ ਠੀਕ ਠਾਕ ਹਨ।

ਪਿਛਲੀ ਖ਼ਬਰ ਵੋਟਾਂ ਪਾਉਣ ਤੋਂ ਬਾਅਦ ਆਪਸ ਵਿਚ ਇਕੱਠੇ ਦਿਖਾਈ ਦਿੱਤੇ ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਮੌਜਵਾਲ ਦੇ ਉਮੀਦਵਾਰ ਅਗਲੀ ਖ਼ਬਰ ਕਲਾਨੌਰ ਪੰਚਾਇਤੀ ਚੋਣ ਦੌਰਾਨ ਪੰਚਾਇਤ ਢੱਕੀ ਦੇ ਬੂਥ ਨੰਬਰ 98 'ਤੇ ਬਣਿਆ ਤਨਾਅ, ਵੋਟਿੰਗ ਦਾ ਕੰਮ ਰੁਕਿਆ