23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਕੇਰਲ ਤੇ ਤਾਮਿਲਨਾਡੂ ਦਾ ਦੌਰਾ

ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਮੋਦੀ ਅੱਜ ਦੋ ਚੋਣਾਂ ਵਾਲੇ ਰਾਜਾਂ ਕੇਰਲ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ। ਉਹ ਸਵੇਰੇ ਕੇਰਲ ਦਾ ਦੌਰਾ ਕਰਨਗੇ। ਸਵੇਰੇ 10:45 ਵਜੇ ਉਹ ਤਿਰੂਵਨੰਤਪੁਰਮ....

ਅਜੀਤ ਡੈਸਕ 23-01-2026

ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਮੋਦੀ ਅੱਜ ਦੋ ਚੋਣਾਂ ਵਾਲੇ ਰਾਜਾਂ ਕੇਰਲ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ। ਉਹ ਸਵੇਰੇ ਕੇਰਲ ਦਾ ਦੌਰਾ ਕਰਨਗੇ। ਸਵੇਰੇ 10:45 ਵਜੇ ਉਹ ਤਿਰੂਵਨੰਤਪੁਰਮ ਵਿਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਚਾਰ ਰੇਲਗੱਡੀਆਂ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਨ੍ਹਾਂ ਵਿਚ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ ਅਤੇ ਇਕ ਯਾਤਰੀ ਰੇਲਗੱਡੀ ਸ਼ਾਮਿਲ ਹੈ।

ਪ੍ਰਧਾਨ ਮੰਤਰੀ ਦੁਪਹਿਰ ਨੂੰ ਤਾਮਿਲਨਾਡੂ ਪਹੁੰਚਣਗੇ ਤੇ ਐਨ.ਡੀ.ਏ. ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮੋਦੀ ਚੇਨਈ ਤੋਂ ਲਗਭਗ 87 ਕਿਲੋਮੀਟਰ ਦੂਰ ਮਦੁਰੰਤਕਮ ਵਿਚ ਇਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਵਲੋਂ ਬਸੰਤ ਪੰਚਮੀ ਦੀਆਂ ਮੁਬਾਰਕਾਂ ਅਗਲੀ ਖ਼ਬਰ ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ