30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ

ਸਮਰਾਲਾ, 26 ਜਨਵਰੀ (ਕੁਲਵਿੰਦਰ ਸਿੰਘ)- ਅੱਜ ਸੰਯੁਕਤ ਮੋਰਚੇ ਵੱਲੋਂ ਸਮਰਾਲਾ ਦੇ ਮਾਲਵਾ ਕਾਲਜ ਬੋਂਦਲੀ ਤੋਂ ਲੈ ਕੇ ਐਸ.ਡੀ.ਐਮ ਦਫਤਰ ਤੱਕ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ...

ਅਜੀਤ ਡੈਸਕ 26-01-2026

ਸਮਰਾਲਾ, 26 ਜਨਵਰੀ (ਕੁਲਵਿੰਦਰ ਸਿੰਘ)- ਅੱਜ ਸੰਯੁਕਤ ਮੋਰਚੇ ਵਲੋਂ ਸਮਰਾਲਾ ਦੇ ਮਾਲਵਾ ਕਾਲਜ ਬੋਂਦਲੀ ਤੋਂ ਲੈ ਕੇ ਐਸ. ਡੀ. ਐਮ. ਦਫਤਰ ਤੱਕ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਵਿਸ਼ੇਸ਼ ਰੂਪ ਵਿਚ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਮਨਰੇਗਾ ਕਾਨੂੰਨ ਦੇ ਫੇਰਬਦਲ ਨੂੰ ਲੈ ਕੇ ਇਹ ਰੋਸ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟ ਦੇ ਹੱਥਾਂ ਵਿਚ ਸਾਰਾ ਕੁਝ ਦੇ ਰਹੀ ਹੈ, ਜਿਸਦਾ ਕਿ ਐਸ.ਕੇ.ਐਮ. ਵਿਰੋਧ ਕਰ ਰਹੀ ਹੈ।

ਪਿਛਲੀ ਖ਼ਬਰ ਐਸ. ਡੀ. ਐਮ. ਮਜੀਠਾ ਨੇ ਦਾਣਾ ਮੰਡੀ ਮਜੀਠਾ ਵਿਚ ਤਿਰੰਗਾ ਝੰਡਾ ਲਹਿਰਾਇਆ ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ