03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਐਮ.ਐਲ.ਏ. ਹਰਮੀਤ ਸਿੰਘ ਪਠਾਣ ਮਾਜਰਾ ਦੀ ਕੋਠੀ ਖਾਲੀ ਕਰਾਉਣ ਪਹੁੰਚੀ ਪੁਲਿਸ ਫੋਰਸ

ਪਟਿਆਲਾ, 28 ਜਨਵਰੀ (ਅਮਨਦੀਪ ਸਿੰਘ)- ਪਿਛਲੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ..

ਅਜੀਤ ਡੈਸਕ 28-01-2026

ਪਟਿਆਲਾ, 28 ਜਨਵਰੀ (ਅਮਨਦੀਪ ਸਿੰਘ)- ਪਿਛਲੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ ਫ਼ੋਰਸ ਪੁੱਜੀ ਹੈ। ਉਨ੍ਹਾਂ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਪਰਿਵਾਰ ਦੇ ਵਿਚ ਉਨ੍ਹਾਂ ਦੀ ਧਰਮ ਪਤਨੀ ਕੋਠੀ ਦੇ ਅੰਦਰ ਮੌਜੂਦ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ।

ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਸਾਮਾਨ ਲੈ ਕੇ ਜਾਣ ਲਈ ਇਕ ਟਰੱਕ ਵੀ ਲਿਆਂਦਾ ਗਿਆ ਹੈ। ਬਾਹਰ ਖੜੇ ਸਮਰਥਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰਸ਼ਾਸਨ ਨੂੰ ਹਾਲੇ ਰੁਕਣਾ ਚਾਹੀਦਾ ਸੀ ਪਰ ਇਹ ਕੋਠੀ ਖਾਲੀ ਕਰਾਉਣਾ ਸਰਕਾਰ ਵਲੋਂ ਧੱਕਾ ਹੈ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਮਹਾਰਾਸ਼ਟਰ ਜਹਾਜ਼ ਹਾਦਸਾ: ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਫੜਨਵੀਸ ਤੋਂ ਲਈ ਹਾਦਸੇ ਦੀ ਜਾਣਕਾਰ...