23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰੇ ਦੇ ਦਿਹਾਂਤ 'ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ

ਫਾਜ਼ਿਲਕਾ,13 ਫ਼ਰਵਰੀ (ਪ੍ਰਦੀਪ ਕੁਮਾਰ) – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰੇ ਅਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਪੰਜਾਬ ਦੇ ਚੇਅਰਮੈਨ ਕਰਨ ...

ਅਜੀਤ ਡੈਸਕ 13-02-2026

ਫਾਜ਼ਿਲਕਾ,13 ਫ਼ਰਵਰੀ (ਪ੍ਰਦੀਪ ਕੁਮਾਰ) – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰੇ ਅਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਦੇ ਪਿਤਾ ਉਦਯੋਗਪਤੀ ਸੰਦੀਪ ਗਿਲਹੋਤਰਾ ਦਾ ਅੱਜ ਦਿਹਾਂਤ ਹੋ ਗਿਆ। ਸੰਦੀਪ ਗਿਲਹੋਤਰਾ ਉਦਯੋਗ ਜਗਤ ਦਾ ਇਕ ਪ੍ਰਸਿੱਧ ਅਤੇ ਮਾਣਯੋਗ ਚਿਹਰਾ ਸਨ। ਰਾਜਨੀਤਿਕ ਗਲਿਆਰਿਆਂ ਤੋਂ ਲੈ ਕੇ ਕਾਰੋਬਾਰੀ ਵਰਗ ਤੱਕ ਉਨ੍ਹਾਂ ਦੀ ਵੱਖਰੀ ਪਹਿਚਾਣ ਅਤੇ ਇੱਜ਼ਤਦਾਰ ਮੁਕਾਮ ਸੀ।

ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਚੇਅਰਮੈਨ ਨੀਲ ਗਰਗ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ। ਸਭ ਨੇ ਉਦਯੋਗਪਤੀ ਸੰਦੀਪ ਗਿਲਹੋਤਰਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਜਗਦੀਪ ਕੰਬੋਜ ਗੋਲਡੀ, ਅਮਨਦੀਪ ਗੋਲਡੀ ਮੁਸਾਫ਼ਿਰ, ਹੀਰਾ ਸੋਢੀ, ਮਹਿੰਦਰ ਕੁਮਾਰ ਰਿਣਵਾ ਸਮੇਤ ਹੋਰਨਾਂ ਨੇ ਸ਼ਰਧਾਂਜਲੀ ਭੇਟ ਕੀਤੀ।

ਪਿਛਲੀ ਖ਼ਬਰ 2 ਧਿਰਾਂ ਦੀ ਲੜਾਈ ਦੌਰਾਨ ਚੱਲੀ ਗੋਲੀ, ਇਕ ਮੌਤ ਅਗਲੀ ਖ਼ਬਰ ਭਾਰਤ ਗਲੋਬਲ ਏ.ਆਈ. ਸਿਸਟਮ-ਨਿਰਮਾਤਾ ਵਜੋਂ ਉੱਭਰ ਰਿਹਾ ਹੈ- ਸ਼ੰਘਾਈ ਵਿਚ ਕੌਂਸਲ ਜਨਰਲ ਪ੍ਰਤੀਕ ਮਾਥੁਰ