ਜਲੰਧਰ, 14 ਫਰਵਰੀ - ਜਲੰਧਰ ਦੇ ਮਕਸੂਦਾਂ ਮੰਡੀ ਨੇੜੇ ਅੱਜ ਦੁਪਹਿਰ ਨੂੰ ਹੋਏ ਸੜਕ ਹਾਦਸੇ ਵਿਚ ਜ਼ੋਮੈਟੋ ਦੇ ਇਕ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉੱਜਵਲ (18 ਸਾਲ) ਵਜੋਂ ਹੋਈ ਹੈ। ਉਹ ਔਨਲਾਈਨ ਕੰਪਨੀ ਜ਼ੋਮੈਟੋ ਲਈ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ, ਉੱਜਵਲ ਦੋਪਹੀਆ ਵਾਹਨ 'ਤੇ ਡਿਲੀਵਰੀ ਕਰਕੇ ਵਾਪਸ ਆ ਰਿਹਾ ਸੀ ਕਿ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਉੱਜਵਲ ਸੜਕ 'ਤੇ ਡਿੱਗ ਪਿਆ ਅਤੇ ਟਰੱਕ ਦੇ ਪਹੀਆਂ ਹੇਠ ਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ਵਿਚ ਡਿਲੀਵਰੀ ਬੁਆਏ ਦੀ ਮੌਤ
ਜਲੰਧਰ, 14 ਫਰਵਰੀ - ਜਲੰਧਰ ਦੇ ਮਕਸੂਦਾਂ ਮੰਡੀ ਨੇੜੇ ਅੱਜ ਦੁਪਹਿਰ ਨੂੰ ਹੋਏ ਸੜਕ ਹਾਦਸੇ ਵਿਚ ਜ਼ੈਪਟੋ ਦੇ ਇਕ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉੱਜਵਲ (18 ਸਾਲ) ਵਜੋਂ ਹੋਈ ਹੈ। ਉਹ ਔਨਲਾਈਨ ਕੰਪਨੀ...
ਅਜੀਤ ਡੈਸਕ
14-02-2026