24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਦੀ ਮੌਤ,5 ਜ਼ਖ਼ਮੀ

ਜ਼ੀਰਾ , 19 ਫਰਵਰੀ (ਪ੍ਰਤਾਪ ਸਿੰਘ ਹੀਰਾ )- ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਹੋਈ 2 ਮੋਟਰਸਾਈਕਲਾਂ‌ ਦੀ ਭਿਆਨਕ ਦੌਰਾਨ ਇਕ ਨੌਜਵਾਨ ਦੀ ਮੌਤ ਅਤੇ 5 ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ...

ਅਜੀਤ ਡੈਸਕ 19-02-2026

ਜ਼ੀਰਾ , 19 ਫਰਵਰੀ (ਪ੍ਰਤਾਪ ਸਿੰਘ ਹੀਰਾ )- ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਹੋਈ 2 ਮੋਟਰਸਾਈਕਲਾਂ‌ ਦੀ ਭਿਆਨਕ ਦੌਰਾਨ ਇਕ ਨੌਜਵਾਨ ਦੀ ਮੌਤ ਅਤੇ 5 ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਮਹੀਆਂ ਵਾਲਾ ਕਲਾਂ ਦੇ ਅੰਗਰੇਜ਼ ਸਿੰਘ 23 ਪੁੱਤਰ ਕਸ਼ਮੀਰ ਸਿੰਘ,ਜਗਦੀਪ ਸਿੰਘ 24 ਪੁੱਤਰ ਬੱਗੜ ਸਿੰਘ ਆਪਣੇ ਮੋਟਰਸਾਈਕਲ 'ਤੇ ਨੇੜਲੇ ਪਿੰਡ ਮਿਹਰ ਸਿੰਘ ਵਾਲਾ ਵਿਖੇ ਰਿਸ਼ਤੇਦਾਰੀ ਵਿਚ ਵਿਆਹ 'ਤੇ ਜਾ ਰਹੇ ਸਨ . ਜੀ.ਟੀ। ਰੋਡ 'ਤੇ ਉਨ੍ਹਾਂ ਦੀ ਸਾਹਮਣੇ ਤੋਂ ਆਉਂਦੇ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ ਇਸ ਟੱਕਰ ਦੌਰਾਨ ਜਗਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਬਾਕੀ ਮੋਟਰਸਾਈਕਲ ਸਵਾਰ ਰਣਜੀਤ ਸਿੰਘ,ਜੰਗ ਸਿੰਘ,ਹੀਰਾ ਸਿੰਘ ਬਚਿੱਤਰ ਸਿੰਘ ਅਤੇ ਪ੍ਰਕਾਸ਼ ਵਾਸੀ ਜ਼ੀਰਾ ਜ਼ਿਆਦਾ ਜ਼ਖ਼ਮੀ ਹੋ ਗਏ , ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਮੁਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਸਦਰ ਪੁਲਿਸ ਜ਼ੀਰਾ ਵਲੋਂ ਮਾਮਲਾ ਦਰਜ ਕਰ ਲਿਆ ਹੈ।

ਪਿਛਲੀ ਖ਼ਬਰ ਗਾਇਕਾਂ ਨੂਰਾਂ ਭੈਣਾਂ ਦੇ ਪਿਤਾ ਗੁਲਸ਼ਨ ਮੀਰ ਹਸਪਤਾਲ ਦਾਖ਼ਲ ਅਗਲੀ ਖ਼ਬਰ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਛੱਤਬੀੜ ਚਿੜੀਆਘਰ 'ਚ ਬਾਘ ਦੇ ਬੱਚਿਆਂ ਦਾ ਨਾਮਕਰਨ