29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨੱਡਾ ਵਲੋਂ ਸਵਦੇਸ਼ੀ ਤੌਰ 'ਤੇ ਨਿਰਮਿਤ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ) ਟੀਕਾ ਲਾਂਚ

ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਸਿਹਤ ਮੰਤਰਾਲੇ ਨੇ ਟਵੀਟ ਕੀਤਾ, "ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕੇਂਦਰੀ ਖੋਜ ਸੰਸਥਾਨ, ਹਿਮਾਚਲ ਪ੍ਰਦੇਸ਼ ਵਿਖੇ ਸਵਦੇਸ਼ੀ ਤੌਰ 'ਤੇ ਨਿਰਮਿਤ ਟੈਟਨਸ ਅਤੇ ਬਾਲਗ ਡਿਪਥੀਰੀਆ...

ਅਜੀਤ ਡੈਸਕ 21-02-2026

ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਸਿਹਤ ਮੰਤਰਾਲੇ ਨੇ ਟਵੀਟ ਕੀਤਾ, "ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕੇਂਦਰੀ ਖੋਜ ਸੰਸਥਾਨ, ਹਿਮਾਚਲ ਪ੍ਰਦੇਸ਼ ਵਿਖੇ ਸਵਦੇਸ਼ੀ ਤੌਰ 'ਤੇ ਨਿਰਮਿਤ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ) ਟੀਕਾ ਲਾਂਚ ਕੀਤਾ।
ਕੇਂਦਰੀ ਸਿਹਤ ਮੰਤਰੀ ਨੇ ਕੇਂਦਰੀ ਖੋਜ ਸੰਸਥਾਨ ਟੀਮ ਦੀ ਸ਼ਲਾਘਾ ਕੀਤੀ; ਟੀਡੀ ਟੀਕਾਕਰਨ ਦੀ ਸ਼ੁਰੂਆਤ ਨੂੰ ਜਨਤਕ ਸਿਹਤ ਬੁਨਿਆਦੀ ਢਾਂਚੇ ਵਿਚ ਮੀਲ ਦਾ ਪੱਥਰ ਦੱਸਿਆ।ਉਨ੍ਹਾਂ ਕਿਹਾ ਕਿ ਸਵਦੇਸ਼ੀ ਟੀਡੀ ਟੀਕਾਕਰਨ ਸਿਹਤ ਖੇਤਰ ਦੀ ਸਵੈ-ਨਿਰਭਰਤਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਭਾਰਤ ਨੇ 99% ਟੀਕਾਕਰਨ ਕਵਰੇਜ ਪ੍ਰਾਪਤ ਕੀਤੀ ਹੈ ਜਨਤਕ ਸਿਹਤ ਵਿਚ ਇੱਕ ਪਰਿਵਰਤਨਸ਼ੀਲ ਛਾਲ ਮਾਰੀ ਹੈ।ਟੀਡੀ ਟੀਕਾਕਰਨ ਦੀ ਰਸਮੀ ਸ਼ੁਰੂਆਤ ਦੇ ਨਾਲ, ਕੇਂਦਰੀ ਖੋਜ ਸੰਸਥਾਨ ਅਪ੍ਰੈਲ 2026 ਤੱਕ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਨੂੰ 55 ਲੱਖ ਖੁਰਾਕਾਂ ਦੀ ਸਪਲਾਈ ਕਰੇਗਾ।"

ਪਿਛਲੀ ਖ਼ਬਰ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਨੂੰ ਬਦਨਾਮ ਕਰ ਰਹੀ ਹੈ ਕਾਂਗਰਸ - ਅਨੁਰਾਗ ਠਾਕੁਰ ਅਗਲੀ ਖ਼ਬਰ ਰਾਜਪਾਲ ਯਾਦਵ ਦੀ ਬੇਨਤੀ 'ਤੇ ਦਿੱਤਾ ਸੀ 5 ਕਰੋੜ ਰੁਪਏ ਦਾ ਕਰਜ਼ਾ - ਉਦਯੋਗਪਤੀ ਮਾਧਵ ਗੋਪਾਲ ਅਗਰਵਾਲ