30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚੈਕ ਪੋਸਟ 'ਤੇ ਤਾਇਨਾਤ ਦੋ ਪੁਲਿਸ ਕਰਮੀਆਂ ਦੀ ਮੌਤ

ਗੁਰਦਾਸਪੁਰ, 22 ਫਰਵਰੀ (ਚੱਕਰਾਜਾ) - ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਿੰਡ ਡਿਫੈਂਸ ਆਫ ਲਾਈਨ ਦੀ ਆਦੀਆਂ ਚੈਕ ਪੋਸਟ 'ਤੇ ਦੋ ਪੁਲਿਸ ਵਾਲਿਆਂ ਦੀਆਂ ਚੈਕ ਪੋਸਟ ਦੇ ਅੰਦਰ ਮ੍ਰਿਤਕ ਦੇਹਾਂ...

ਅਜੀਤ ਡੈਸਕ 22-02-2026

ਗੁਰਦਾਸਪੁਰ, 22 ਫਰਵਰੀ (ਚੱਕਰਾਜਾ) - ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਿੰਡ ਡਿਫੈਂਸ ਆਫ ਲਾਈਨ ਦੀ ਆਦੀਆਂ ਚੈਕ ਪੋਸਟ 'ਤੇ ਦੋ ਪੁਲਿਸ ਵਾਲਿਆਂ ਦੀਆਂ ਚੈਕ ਪੋਸਟ ਦੇ ਅੰਦਰ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਦੇਹਾਂ ਚੈੱਕ ਪੋਸਟ 'ਤੇ ਤਾਇਨਾਤ ਏ.ਐਸ.ਆਈ ਕਮਾਂਡੋ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਦੀਆਂ ਹਨ। ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਆਖਿਰ ਕਿਸ ਕਾਰਨ ਕਰਕੇ ਇਹ ਘਟਨਾ ਵਾਪਰੀ ਹੈ। ਆਸ ਪਾਸ ਦੇ ਖੇਤਰ ਵਿਚ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਗੋਲੀ ਲੱਗਣ ਦੀ ਖ਼ਬਰ ਫੈਲੀ ਹੋਈ ਹੈ।

ਪਿਛਲੀ ਖ਼ਬਰ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦਾ ਮਲੇਰਕੋਟਲਾ ਪੁੱਜਣ 'ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਕਪੂਰਥਲਾ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਮਹਾਂ ਰੈਲੀ ਲਈ ਹੋਏ ਰਵਾਨਾ