03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪ੍ਰੇਮੀ-ਪ੍ਰੇਮਿਕਾ ਨੇ ਇਕ ਦੂਜੇ ਤੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ, ਲੜਕੇ ਦੀ ਮੌਤ, ਲੜਕੀ ਹਸਪਤਾਲ ਦਾਖਲ

ਮੋਗਾ, 23 ਫਰਵਰੀ- ਮੋਗਾ ਦੇ ਬੁੱਕਣ ਵਾਲਾ ਰੋਡ ਉਤੇ ਪ੍ਰੇਮੀ- ਪ੍ਰੇਮਿਕਾ ਦੇ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 3 ਬੱਚਿਆਂ ਦੀ ਮਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮਿਲਣ ਉਸਦੇ ਘਰ ਗਈ...

ਅਜੀਤ ਡੈਸਕ 23-02-2026

 ਮੋਗਾ, 23 ਫਰਵਰੀ- ਮੋਗਾ ਦੇ ਬੁੱਕਣ ਵਾਲਾ ਰੋਡ ਉਤੇ ਪ੍ਰੇਮੀ- ਪ੍ਰੇਮਿਕਾ ਦੇ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 3 ਬੱਚਿਆਂ ਦੀ ਮਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮਿਲਣ ਉਸਦੇ ਘਰ ਗਈ ਸੀ, ਜਿਥੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਇਹ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਨੇ ਇਕ ਦੂਜੇ ਉਤੇ ਕਿਸੇ ਹਥਿਆਰ ਨਾਲ ਵਾਰ ਕੀਤੇ, ਜਿਸ ਵਿਚ ਲੜਕੇ ਦੀ ਥਾਂ ਹੀ ਮੌਤ ਹੋ ਗਈ ਜਦਕਿ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉਸ ਤੋਂ ਬਾਅਦ ਹੀ ਮਾਮਲਾ ਸਾਫ ਹੋ ਸਕੇਗਾ।

ਪਿਛਲੀ ਖ਼ਬਰ ਕਠੂਆ ਰੇਲਵੇ ਪੁਲਿਸ ਵਲੋਂ ਨਕਲੀ ਟੀ.ਟੀ. ਈ. ਗ੍ਰਿਫਤਾਰ ਅਗਲੀ ਖ਼ਬਰ ਪ੍ਰੇਮੀ-ਪ੍ਰੇਮਿਕਾ ਨੇ ਇਕ ਦੂਜੇ ਤੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ, ਲੜਕੇ ਦੀ ਮੌਤ, ਲੜਕੀ ਹਸਪਤਾਲ ਦਾਖਲ