06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਾਹੁਲ ਗਾਂਧੀ ਨੇ ਫਿਰ ਕੀਤਾ ਫੌਜ ਮੁਖੀ ਨਰਵਣੇ ਦੀ ਕਿਤਾਬ ਦਾ ਜ਼ਿਕਰ

ਭੋਪਾਲ, 24 ਫਰਵਰੀ (ਏ.ਐਨ.ਆਈ.)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਸਾਬਕਾ ਫੌਜ ਮੁਖੀ ਜਨਰਲ ਐਮ.ਐਮ. ਨਰਵਣੇ...

ਅਜੀਤ ਡੈਸਕ 24-02-2026

ਭੋਪਾਲ, 24 ਫਰਵਰੀ (ਏ.ਐਨ.ਆਈ.)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਸਾਬਕਾ ਫੌਜ ਮੁਖੀ ਜਨਰਲ ਐਮ.ਐਮ. ਨਰਵਣੇ (ਸੇਵਾਮੁਕਤ) ਨੇ ਇਕ ਕਿਤਾਬ ਲਿਖੀ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜਦੋਂ ਚੀਨੀ ਟੈਂਕ ਭਾਰਤੀ ਸਰਹੱਦ ਵਿਚ ਦਾਖਲ ਹੋ ਰਹੇ ਸਨ, ਤਾਂ ਉਨ੍ਹਾਂ ਨੇ ਰਾਜਨਾਥ ਸਿੰਘ ਨੂੰ ਆਦੇਸ਼ ਦੇਣ ਲਈ ਫੋਨ ਕੀਤਾ ਸੀ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਜੀਤ ਡੋਭਾਲ ਅਤੇ ਐਸ ਜੈਸ਼ੰਕਰ ਨੇ ਵੀ ਕੋਈ ਜਵਾਬ ਨਹੀਂ ਦਿੱਤਾ, ਪ੍ਰਧਾਨ ਮੰਤਰੀ ਜੰਗ ਦਾ ਫੈਸਲਾ ਕਰਦੇ ਹਨ, ਪਰ ਪ੍ਰਧਾਨ ਮੰਤਰੀ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਉਹ ਆਪਣੇ ਕਮਰੇ ਵਿਚ ਲੁਕ ਗਏ ਅਤੇ ਫੌਜ ਮੁਖੀ ਨੂੰ ਕਿਹਾ ਕਿ ਉਹ ਜੋ ਵੀ ਸਹੀ ਸਮਝੇ, ਉਹ ਕਰੇ... ਫੌਜ ਮੁਖੀ ਨੇ ਲਿਖਿਆ ਕਿ ਭਾਰਤ ਸਰਕਾਰ ਨੇ ਉਸ ਦਿਨ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਸੀ।"

ਪਿਛਲੀ ਖ਼ਬਰ ਸੁਰੱਖਿਆ ਗਾਰਡ ਨੇ ਖੁਦ ਆਪਣੇ ਮੱਥੇ ‘ਚ ਮਾਰੀ ਗੋਲ਼ੀ ਅਗਲੀ ਖ਼ਬਰ ਕੀ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨਾ ਗਲਤ ਹੈ?-ਉਦੈ ਭਾਨੂ ਚਿਬ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜੇ ਜਾਣ 'ਤੇ...