07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਕੇਰਲਮ' ਕੇਰਲ ਦੀ ਵਿਰਾਸਤ ਨੂੰ ਇਸਦੀ ਪ੍ਰਮਾਣਿਕਤਾ ਨਾਲ ਪ੍ਰਗਟ ਕਰੇਗਾ : ਅਮਿਤ ਸ਼ਾਹ

ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਆਈ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਕੇਰਲ ਦਾ ਨਾਮ ਬਦਲ ਕੇ ਕੇਰਲਮ ਰੱਖਣ ਨਾਲ ਰਾਜ ਦੀ ਵਿਰਾਸਤ ਨੂੰ ਇਸਦੀ...

ਅਜੀਤ ਡੈਸਕ 24-02-2026

ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਆਈ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਕੇਰਲ ਦਾ ਨਾਮ ਬਦਲ ਕੇ ਕੇਰਲਮ ਰੱਖਣ ਨਾਲ ਰਾਜ ਦੀ ਵਿਰਾਸਤ ਨੂੰ ਇਸਦੀ ਸਾਰੀ ਪ੍ਰਮਾਣਿਕਤਾ ਨਾਲ ਪ੍ਰਗਟ ਕੀਤਾ ਜਾਵੇਗਾ ਅਤੇ ਇਸਦੇ ਮਾਣ ਨੂੰ ਬਰਕਰਾਰ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਵਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕਰਦੇ ਹੋਏ, ਗ੍ਰਹਿ ਮੰਤਰੀ ਨੇ ਐਕਸ 'ਤੇ ਪੋਸਟ ਕੀਤੇ ਇਕ ਸੰਦੇਸ਼ ਰਾਹੀਂ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ।

"ਕੇਰਲਮ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ। ਮੋਦੀ ਜੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਵਲੋਂ ਕੇਰਲ ਦਾ ਨਾਮ ਬਦਲ ਕੇ 'ਕੇਰਲਮ' ਕਰਨ ਦਾ ਫੈਸਲਾ ਰਾਜ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ, "'ਕੇਰਲਮ' ਨਾਮ ਰਾਜ ਦੀ ਵਿਰਾਸਤ ਨੂੰ ਆਪਣੀ ਸਾਰੀ ਪ੍ਰਮਾਣਿਕਤਾ ਨਾਲ ਪ੍ਰਗਟ ਕਰੇਗਾ ਅਤੇ ਇਸਦੇ ਮਾਣ ਨੂੰ ਬਰਕਰਾਰ ਰੱਖੇਗਾ।" ਰਾਜ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਸੇਵਾ ਤੀਰਥ - ਨਵੇਂ ਪੀ.ਐਮ.ਓ. ਕੰਪਲੈਕਸ ਵਿਚ ਲਿਆ ਗਿਆ ।

ਪਿਛਲੀ ਖ਼ਬਰ ਪੁਲਿਸ ਚੌਕੀ 'ਚ ਮੁਲਾਜ਼ਮਾਂ ਦੇ ਕਤਲ ਦੇ 3 ਦੋਸ਼ੀਆਂ ਦੀ ਹੋਈ ਪਛਾਣ , ਤਿੰਨਾਂ ਵਿਚੋਂ ਇਕ ਗ੍ਰਿਫਤਾਰ ਅਗਲੀ ਖ਼ਬਰ ਟੀ -20 ਵਿਸ਼ਵ ਕੱਪ : ਸੁਪਰ 8- ਇੰਗਲੈਂਡ ਦੇ ਪਾਕਿਸਤਾਨ ਖਿਲਾਫ 6 ਓਵਰਾਂ ਤੋਂ ਬਾਅਦ 53/3