08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਹੁਰਿਆਂ ਤੋਂ ਦੁਖੀ ਸਰਕਾਰੀ ਮੁਲਾਜ਼ਮ ਨੇ ਸਹੁਰੇ ਘਰ ਖਾਧਾ ਜ਼ਹਿਰ ,ਮੌਤ

ਲਹਿਰਾਗਾਗਾ , 25 ਫਰਵਰੀ (ਅਸ਼ੋਕ ਗਰਗ)-ਨੇੜਲੇ ਪਿੰਡ ਕੋਟੜਾ ਲਹਿਲ ਦੇ ਇਕ ਨੌਜਵਾਨ ਨੇ ਸਹੁਰਿਆਂ ਤੋਂ ਦੁਖੀ ਹੋ ਕੇ ਆਪਣੇ ਸਹੁਰੇ ਘਰ ਹੀ ਜ਼ਹਿਰੀਲੀ ਦਵਾਈ ਪੀ ਲਈ। ਜਿਸ ਦੀ ...

ਅਜੀਤ ਡੈਸਕ 25-02-2026

ਲਹਿਰਾਗਾਗਾ , 25 ਫਰਵਰੀ (ਅਸ਼ੋਕ ਗਰਗ)-ਨੇੜਲੇ ਪਿੰਡ ਕੋਟੜਾ ਲਹਿਲ ਦੇ ਇਕ ਨੌਜਵਾਨ ਨੇ ਸਹੁਰਿਆਂ ਤੋਂ ਦੁਖੀ ਹੋ ਕੇ ਆਪਣੇ ਸਹੁਰੇ ਘਰ ਹੀ ਜ਼ਹਿਰੀਲੀ ਦਵਾਈ ਪੀ ਲਈ। ਜਿਸ ਦੀ 8 ਦਿਨਾਂ ਮਗਰੋਂ ਕੱਲ੍ਹ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਸੰਬੰਧੀ ਪਿੰਡ ਕੋਟਲਾ ਲਹਿਲ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਸਰਾਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਕ੍ਰਿਸ਼ਨ ਸਿੰਘ ਮੌਜੂਦਾ ਪੰਚ ਉਮਰ 28 ਸਾਲ ਜਿਸ ਦਾ ਕੁਝ ਕੁ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਗੁਰਸੇਵਕ ਸਿੰਘ ਮਾਲ ਮਹਿਕਮੇ ਵਿਚ ਕਲਰਕ ਲੱਗਿਆ ਹੋਇਆ ਸੀ। ਇਸ ਦੇ ਘਰਵਾਲੀ ਮਨਪ੍ਰੀਤ ਕੌਰ ਅਤੇ ਸਹੁਰਾ ਪਰਿਵਾਰ ਇਸ ਨੂੰ ਤੰਗ ਪਰੇਸ਼ਾਨ ਕਰਦਾ ਸੀ। 16 ਫਰਵਰੀ ਨੂੰ ਜਦੋਂ ਉਹ ਆਪਣੀ ਪਤਨੀ ਨੂੰ ਆਪਣੇ ਸਹੁਰੇ ਪਿੰਡ ਸਮਾਓ, ਜ਼ਿਲ੍ਹਾ ਮਾਨਸਾ ਵਿਖੇ ਲੈਣ ਗਿਆ ਤਾਂ ਉਸ ਦੀ ਬਹੁਤ ਜ਼ਿਆਦਾ ਬੇਇਜ਼ਤੀ ਕੀਤੀ। ਜਿਸ ਦੇ ਚੱਲਦਿਆਂ ਉਸ ਨੇ ਉਥੇ ਹੀ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਨੂੰ ਇਲਾਜ ਲਈ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ, ਫਿਰ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਉਣ ਉਪਰੰਤ ਕੱਲ੍ਹ ਉਸ ਦੀ ਪਟਿਆਲਾ ਦੇ ਇਕ ਨਿਜੀ ਹਸਪਤਾਲ ਵਿਚ ਮੌਤ ਹੋ ਗਈ।

ਥਾਣਾ ਭੀਖੀ ਵਿਖੇ ਮ੍ਰਿਤਕ ਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਗੁਰਸੇਵਕ ਸਿੰਘ ਦੇ ਹੀ ਬਿਆਨਾਂ ਮੁਤਾਬਿਕ ਪਰਚਾ ਦਰਜ ਕਰ ਲਿਆ ਗਿਆ ਹੈ। ਭੀਖੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ, ਸੱਸ ਬਲਜੀਤ ਕੌਰ ਪਤਨੀ ਬਲਕਾਰ ਸਿੰਘ, ਸਹੁਰੇ ਬਲਕਾਰ ਸਿੰਘ ਪੁੱਤਰ ਹਰੀ ਚੰਦ ਅਤੇ ਸਾਲੀ ਸਨਪ੍ਰੀਤ ਕੌਰ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਪਿਛਲੀ ਖ਼ਬਰ ਯੂ.ਕੇ. ਨੇ ਡਿਜੀਟਲ ਯਾਤਰਾ ਪ੍ਰਣਾਲੀ ਲਾਗੂ ਕੀਤੀ, ਭਾਰਤੀਆਂ ਲਈ ਈ-ਵੀਜ਼ਾ ਲਾਜ਼ਮੀ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਪਲੇਠੀ ਫੇਰੀ ਨਾਲ ਅਕਾਲੀ ਵਰਕਰਾਂ ਦਾ ਆਇਆ ਹੜ੍ਹ