08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਨਸਰਾਲਾ, 26 ਫ਼ਰਵਰੀ (ਸਤਵੰਤ ਸਿੰਘ ਥਿਆੜਾ)- ਬੀਤੀ ਰਾਤ ਸੜਕ ਹਾਦਸੇ ’ਚ ਡਾਕਟਰ ਨਵਰੀਤ ਸਿੰਘ (34) ਪੁੱਤਰ ਜਸਵੰਤ ਸਿੰਘ ਮੰਡਿਆਲ, ਹੁਸ਼ਿਆਰਪੁਰ ਦੀ ਮੌਤ ਹੋ ਜਾਣ ਦਾ ਦੁਖਦਾਈ....

ਅਜੀਤ ਡੈਸਕ 26-02-2026

ਨਸਰਾਲਾ, 26 ਫ਼ਰਵਰੀ (ਸਤਵੰਤ ਸਿੰਘ ਥਿਆੜਾ)- ਬੀਤੀ ਰਾਤ ਸੜਕ ਹਾਦਸੇ ’ਚ ਡਾਕਟਰ ਨਵਰੀਤ ਸਿੰਘ (34) ਪੁੱਤਰ ਜਸਵੰਤ ਸਿੰਘ ਮੰਡਿਆਲ, ਹੁਸ਼ਿਆਰਪੁਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਰਜੇਸ਼ ਕੁਮਾਰ ਨੇ ਦੱਸਿਆ ਕੇ ਡਾਕਟਰ ਨਵਰੀਤ ਸਿੰਘ ਆਪਣੇ ਪਿੰਡ ਮੰਡਿਆਲ਼ਾਂ ਵਿਖੇ ਖਾਤੇਬਾੜੀ ਦੇਖਣ ਆਇਆ ਸੀ । ਸ਼ਾਮ ਨੂੰ ਤਕਰੀਬਨ 8:30 ਵਜੇ ਜਦੋਂ ਆਪਣੇ ਘਰ ਵਾਪਿਸ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਹੁਸ਼ਿਆਰਪੁਰ-ਜਲੰਧਰ ਰੋਡ ਤੇ ਸੋਨਾਲੀਕਾ ਨਜ਼ਦੀਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਡਾਕਟਰ ਨਵਰੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੌਕੇ ਤੇ ਹਾਜ਼ਰ ਲੋਕਾਂ ਵਲੋ ਐਂਬੂਲੈਂਸ ਰਾਹੀ ਹੁਸ਼ਿਆਰਪੁਰ ਹਸਪਤਾਲ ਪਹੁੰਚਾਣ ਦੀ ਕੋਸ਼ਿਸ਼ ਕੀਤੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆ ਰਸਤੇ ਵਿਚ ਹੀ ਉਹ ਦਮ ਤੋੜ ਗਏ। 

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਅਗਲੀ ਖ਼ਬਰ ਘਰੇਲੂ ਕਲੇਸ਼ ’ਚ ਪਤੀ-ਪਤਨੀ ਨੇ ਨਿਗਲਿਆ ਜ਼ਹਿਰ, ਪਤੀ ਦੀ ਮੌਤ, ਪਤਨੀ ਗੰਭੀਰ