03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਲਖੀਮਪੁਰ ਖੇੜੀ ‘ਚ ਜ਼ਹਿਰ ਖਾਣ ਨਾਲ ਮਾਂ-ਧੀ ਦੀ ਮੌਤ, ਇਕ ਹੋਰ ਧੀ ਗੰਭੀਰ

ਲਖੀਮਪੁਰ ਖੇੜੀ (ਯੂ.ਪੀ.), 27 ਫਰਵਰੀ (ਪੀ.ਟੀ.ਆਈ.)- ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਥੇ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਵਿਚ ਤਿੰਨ ਜਣਿਆਂ ਨੇ ਜ਼ਹਿਰ ਖਾ ਲਿਆ...

ਅਜੀਤ ਡੈਸਕ 27-02-2026

ਲਖੀਮਪੁਰ ਖੇੜੀ (ਯੂ.ਪੀ.), 27 ਫਰਵਰੀ (ਪੀ.ਟੀ.ਆਈ.)- ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਥੇ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਵਿਚ ਤਿੰਨ ਜਣਿਆਂ ਨੇ ਜ਼ਹਿਰ ਖਾ ਲਿਆ, ਜਿਸ ਤੋਂ ਬਾਅਦ ਇਕ 50 ਸਾਲਾ ਔਰਤ ਅਤੇ ਉਸਦੀ ਜਵਾਨ ਧੀ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਇਕ ਹੋਰ ਧੀ ਜ਼ਿੰਦਗੀ-ਮੌਤ ਨਾਲ ਜੂਝ ਰਹੀ ਹੈ। ਇਹ ਘਟਨਾ ਮੈਲਾਨੀ ਖੇਤਰ ਦੇ ਕਾਕੋਰੀ ਪਿੰਡ ਵਿਚ ਵਾਪਰੀ।

ਮ੍ਰਿਤਕਾਂ ਦੀ ਪਛਾਣ ਫੂਲ ਕੁਮਾਰੀ (50) ਅਤੇ ਉਸਦੀ ਛੋਟੀ ਧੀ ਨਿਮਿਸ਼ਾ (19) ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਉਸਦੀ ਵੱਡੀ ਧੀ ਕੰਚਨ (24) ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਗਈ ਹੈ।
ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ, ਪੁਲਿਸ ਸੁਪਰਡੈਂਟ ਖ਼ਿਆਤੀ ਗਰਗ ਨੇ ਕਿਹਾ, "ਮਾਂ ਅਤੇ ਇਕ ਧੀ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ । ਤੀਜੀ ਪੀੜਤ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ । ਉਸਦੀ ਹਾਲਤ ਨਾਜ਼ੁਕ ਹੈ।" ਗਰਗ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇਹ ਸਖ਼ਤ ਕਦਮ ਚੁੱਕਿਆ ਕਿਉਂਕਿ ਉਹ ਪਰਿਵਾਰ ਵਿਚ ਹਾਲ ਹੀ ਵਿਚ ਹੋਈ ਮੌਤ ਤੋਂ ਉਦਾਸ ਸਨ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਕਾਂਗਰਸ ਨੇ ਏ.ਆਈ. ਸੰਮੇਲਨ ’ਚ ਆਪਣੇ ਬੌਧਿਕ ਦੀਵਾਲੀਆਪਨ ਦਾ ਪਰਦਾਫਾਸ਼ ਕੀਤਾ : ਮੋਦੀ