30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਵਪਾਰਕ ਗੈਸ ਸਿਲੰਡਰ 31 ਰੁਪਏ ਹੋਇਆ ਮਹਿੰਗਾ

ਨਵੀਂ ਦਿੱਲੀ, 1 ਮਾਰਚ - ਹੋਲੀ ਤੋਂ ਪਹਿਲਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ 31 ਰੁਪਏ ਇਜ਼ਾਫਾ...

ਅਜੀਤ ਡੈਸਕ 01-03-2026

ਨਵੀਂ ਦਿੱਲੀ, 1 ਮਾਰਚ - ਹੋਲੀ ਤੋਂ ਪਹਿਲਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ 31 ਰੁਪਏ ਇਜ਼ਾਫਾ ਕੀਤਾ ਹੈ। ਇਹ ਵਾਧਾ 1 ਮਾਰਚ, 2026 ਯਾਣਿ ਅੱਜ ਤੋਂ ਲਾਗੂ ਹੋ ਗਿਆ ਹੈ। ਸਰਕਾਰੀ ਮਾਲਕੀ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਵਾਧੇ ਤੋਂ ਬਾਅਦ, ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1768.50 ਰੁਪਏ ਹੋ ਗਈ ਹੈ। ਪਹਿਲਾਂ, ਇਸ ਦੀ ਕੀਮਤ 1740.50 ਰੁਪਏ ਸੀ। ਇਸੇ ਤਰ੍ਹਾਂ, ਕੋਲਕਾਤਾ ਵਿਚ, ਇਸਦੀ ਕੀਮਤ 1844.50 ਰੁਪਏ ਤੋਂ ਵੱਧ ਕੇ 1875.50 ਰੁਪਏ ਹੋ ਗਈ ਹੈ। ਮੁੰਬਈ ਵਿਚ, ਇਹ ਹੁਣ 1720.50 ਰੁਪਏ ਵਿਚ ਉਪਲਬਧ ਹੋਵੇਗਾ, ਜਦੋਂ ਕਿ ਪਹਿਲਾਂ ਇਹ 1692 ਰੁਪਏ ਵਿਚ ਉਪਲਬਧ ਸੀ। ਚੇਨਈ ਵਿਚ, ਕੀਮਤ 1899.50 ਰੁਪਏ ਤੋਂ ਵਧਾ ਕੇ 1929 ਰੁਪਏ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਸ੍ਰੀਨਗਰ : ਖਾਮੇਨੇਈ ਦੀ ਹੱਤਿਆ ਦੇ ਵਿਰੋਧ ਵਿਚ ਕਸ਼ਮੀਰੀ ਸ਼ੀਆ ਮੁਸਲਮਾਨਾਂ ਵਲੋਂ ਲਾਲ ਚੌਕ 'ਤੇ ਪ੍ਰਦਰਸ਼ਨ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ 9 ਮਾਰਚ ਨੂੰ ਕੀਤੀ ਜਾਵੇਗੀ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀਬੀਆਈ ਦੀ ਚੁਣੌਤੀ 'ਤੇ ਸੁਣਵਾਈ