23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਾਫ਼ ਰਾਜਨੀਤੀ ਦੀ ਗੱਲ ਕਰਨ ਤੋਂ ਪਹਿਲਾਂ ਅਮਿਤ ਸ਼ਾਹ ਖ਼ੁਦ ਅਸਤੀਫ਼ਾ ਦੇਣ- ਬੈਨਰਜੀ

ਕੋਲਕਾਤਾ, 9 ਮਾਰਚ (ਪੀ.ਟੀ.ਆਈ.) -ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ "ਸਾਫ਼ ਅਕਸ"...

ਅਜੀਤ ਡੈਸਕ 09-03-2026

ਕੋਲਕਾਤਾ, 9 ਮਾਰਚ (ਪੀ.ਟੀ.ਆਈ.) -ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ "ਸਾਫ਼ ਅਕਸ" ਵਾਲੇ ਸਿਆਸਤਦਾਨਾਂ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਹਨ ਤਾਂ ਉਹ ਪਹਿਲਾਂ ਆਪ ਅਸਤੀਫ਼ਾ ਦੇ ਦੇਣ। ਚੋਣ ਕਮਿਸ਼ਨ ਦੁਆਰਾ ਐਸਆਈਆਰ ਦੌਰਾਨ ਵੋਟਰਾਂ ਦੇ ਨਾਂ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਮਿਟਾਏ ਜਾਣ ਵਿਰੁੱਧ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਸ਼ਾਹ ਦੇ "ਸਾਫ਼ ਅਤੇ ਬੇਦਾਗ਼ ਸ਼ਾਸਨ" ਦੇ ਸੱਦੇ ਨੂੰ ਪਾਖੰਡ ਦੱਸਿਆ ਅਤੇ ਸੋਹਰਾਬੁਦੀਨ ਸ਼ੇਖ ਫਰਜ਼ੀ ਮੁਕਾਬਲੇ ਦੇ ਮਾਮਲੇ ਦੇ ਸੰਬੰਧ ’ਚ ਉਨ੍ਹਾਂ ਦੀ ਗ੍ਰਿਫਤਾਰੀ ਦਾ ਹਵਾਲਾ ਦਿੱਤਾ।

ਜ਼ਿਕਰਯੋਗ ਹੈ ਕਿ 2010 ’ਚ, ਗੁਜਰਾਤ ਦੇ ਉਸ ਸਮੇਂ ਦੇ ਗ੍ਰਹਿ ਰਾਜ ਮੰਤਰੀ, ਸ਼ਾਹ ਨੂੰ ਕੇਂਦਰੀ ਜਾਂਚ ਬਿਊਰੋ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਸੰਬੰਧ ’ਚ ਸਾਬਰਮਤੀ ਕੇਂਦਰੀ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਜ਼ਮਾਨਤ ਮਿਲਣ ਤੋਂ ਪਹਿਲਾਂ 2 ਮਹੀਨੇ ਤੋਂ ਵੱਧ ਸਮਾਂ ਜੇਲ੍ਹ ’ਚ ਬਿਤਾਇਆ ਅਤੇ ਬਾਅਦ ’ਚ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਸ਼ਾਹ ਨੇ ਕਿਹਾ ਸੀ ਕਿ ਦੋਸ਼ ਕੇਂਦਰ ਵਿਚ ਤਤਕਾਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਮਨਘੜਤ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਸਨ।

ਬੈਨਰਜੀ, ਜਿਸਨੂੰ ਟੀਐਮਸੀ ਦੀ ਦਰਜੇਬੰਦੀ ’ਚ ਨੰਬਰ 2 ਨੇਤਾ ਮੰਨਿਆ ਜਾਂਦਾ ਹੈ, ਨੇ ਕਿਹਾ,"ਮੈਂ ਉਨ੍ਹਾਂ ਨੂੰ ਰਾਜਨੀਤੀ ’ਚ ਪਾਰਦਰਸ਼ਤਾ ਅਤੇ ਸਾਫ਼ ਅਕਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸਤੀਫਾ ਦੇਣ ਦੀ ਚੁਣੌਤੀ ਦਿੰਦਾ ਹਾਂ। ਜਦੋਂ ਉਹ ਪੱਛਮੀ ਬੰਗਾਲ ’ਚ ਰੈਲੀਆਂ ’ਚ ਸ਼ਾਮਲ ਹੁੰਦੇ ਹਨ, ਤਾਂ ਉਹ ਦੋਵੇਂ ਪਾਸਿਆਂ ਤੋਂ ਦਾਗੀ ਨੇਤਾਵਾਂ ਨਾਲ ਘਿਰੇ ਹੁੰਦੇ ਹਨ। ਮੈਂ ਉਨ੍ਹਾਂ ਨੂੰ ਉਦਾਹਰਣ ਕਾਇਮ ਕਰਨ ਲਈ ਕਹਿੰਦਾ ਹਾਂ।"

ਪਿਛਲੀ ਖ਼ਬਰ ਸ਼੍ਰੀ ਗਣੇਸ਼ ਕੈਮੀਕਲਜ਼ ’ਚ ਧਮਾਕੇ ਪਿੱਛੋਂ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਟਰਾਂਸਫਾਰਮਰ ਲਾਹੁਣ ਆਏ ਬਿਜਲੀ ਤੇ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਕਈ ਘੰਟੇ ਡੱਕੀ ਰੱਖਿਆ