24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਲੋਕ ਸਭਾ ’ਚ ਸਾਰਿਆਂ ਨੂੰ ਮਰਿਆਦਾ ’ਚ ਰਹਿ ਕੇ ਬੋਲਣ ਦਾ ਹੱਕ- ਸਪੀਕਰ ਓਮ ਬਿਰਲਾ

ਨਵੀਂ ਦਿੱਲੀ, 12 ਮਾਰਚ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਇਹ ਸੁਤੰਤਰ ਭਾਰਤ ਦੇ ਸੰਸਦੀ ਇਤਿਹਾਸ ’ਚ ਤੀਜੀ ਵਾਰ ਹੈ ਜਦੋਂ ਲੋਕ ਸਭਾ ’ਚ ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ...

ਅਜੀਤ ਡੈਸਕ 12-03-2026

ਨਵੀਂ ਦਿੱਲੀ, 12 ਮਾਰਚ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਇਹ ਸੁਤੰਤਰ ਭਾਰਤ ਦੇ ਸੰਸਦੀ ਇਤਿਹਾਸ ’ਚ ਤੀਜੀ ਵਾਰ ਹੈ ਜਦੋਂ ਲੋਕ ਸਭਾ ’ਚ ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਹੋਈ ਹੈ। ਮੈਂ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਦਨ ਦਾ ਹਰ ਮੈਂਬਰ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਅੰਦਰ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰੇ।"

ਬਿਰਲਾ ਨੇ ਅੱਗੇ ਕਿਹਾ ਕਿ ਭਾਵੇਂ ਉਹ ਸਦਨ ਦਾ ਨੇਤਾ ਹੋਵੇ, ਵਿਰੋਧੀ ਧਿਰ ਦਾ ਨੇਤਾ ਹੋਵੇ, ਜਾਂ ਕੋਈ ਵੀ ਮੰਤਰੀ ਹੋਵੇ, ਸਾਰਿਆਂ ਨੂੰ ਮਰਿਆਦਾ ਵਿਚ ਰਹਿ ਕੇ ਸਦਨ ’ਚ ਬੋਲਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀ ਧਿਰ ਦਾ ਨੇਤਾ ਹਮੇਸ਼ਾ ਦੂਜਿਆਂ ਤੋਂ ਉੱਪਰ ਰਿਹਾ ਹੈ ਅਤੇ ਕਿਸੇ ਵੀ ਵਿਸ਼ੇ 'ਤੇ ਬੋਲ ਸਕਦਾ ਹੈ; ਕਿਸੇ ਨੂੰ ਵੀ ਇਹ ਵਿਸ਼ੇਸ਼ ਅਧਿਕਾਰ ਨਹੀਂ ਹੈ।

ਪਿਛਲੀ ਖ਼ਬਰ ਈਰਾਨ ਨੇ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਤੋਂ ਲੰਘਣ ਦੀ ਦਿੱਤੀ ਇਜਾਜ਼ਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿ ਰਹੇ ਆ ਡਰੋ ਨਾ, ਆਪ ਉਹ ਡਰੇ ਹੋਏ ਆ- ਰਾਹੁਲ ਗਾਂਧੀ