25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਆਪ ਖਿਲਾਫ ਕਾਂਗਰਸ ਦਾ ਹੱਲਾ ਬੋਲ ਧਰਨਾ

ਮਾਛੀਵਾੜਾ ਸਾਹਿਬ 16 ਮਾਰਚ (ਮਨੋਜ ਕੁਮਾਰ) ਸਥਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਤੇ ਵਾਇਸ ਚੇਅਰਮੈਨ ਦੀ ਚੋਣ ਨੂੰ ਗੈਰ ਸੰਵਾਧਾਨਿਕ ਕਰਾਰ ਦਿੰਦੇ ਹੋਏ ਕਾਂਗਰਸ ਪਾਰਟੀ ਦਾ ਹੱਲਾ ਬੋਲ ਧਰਨਾ...

ਅਜੀਤ ਡੈਸਕ 16-03-2026

ਮਾਛੀਵਾੜਾ ਸਾਹਿਬ 16 ਮਾਰਚ (ਮਨੋਜ ਕੁਮਾਰ) ਸਥਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਤੇ ਵਾਇਸ ਚੇਅਰਮੈਨ ਦੀ ਚੋਣ ਨੂੰ ਗੈਰ ਸੰਵਾਧਾਨਿਕ ਕਰਾਰ ਦਿੰਦੇ ਹੋਏ ਕਾਂਗਰਸ ਪਾਰਟੀ ਦਾ ਹੱਲਾ ਬੋਲ ਧਰਨਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਅੱਗੇ ਲਗਾਇਆ ਗਿਆ। ਜਿਸਦੀ ਅਗਵਾਈ ਸਮਰਾਲਾ ਹਲਕੇ ਤੋਂ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕੀਤੀ ਤੇ ਇਸ ਮੋਕੇ ਬਲਾਕ ਕਾਂਗਰਸ ਪਾਰਟੀ ਦੇ ਪੑਧਾਨ ਪਰਮਿੰਦਰ ਤਿਵਾੜੀ, ਕਸਤੂਰੀ ਲਾਲ ਮਿੰਟੂ, ਜੇ ਪੀ ਮੱਕੜ, ਜਗਜੀਤ ਸਿੰਘ ਪੑਿਥੀਪੁਰ ਸਮੇਤ ਹੋਰ ਕਈ ਆਗੂਆਂ ਨੇ ਆਪ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਅਵਾਜ ਬੁਲੰਦ ਕਰਦਿਆਂ ਬਿਨਾ ਬਹੁਮਤ ਤੋਂ ਬਲਾਕ ਸੰਮਤੀ ਦੀ ਚੇਅਰਪਰਸਨ ਤੇ ਵਾਇਸ ਚੇਅਰਮੈਨ ਦੀ ਚੋਣ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ। ਇਸ ਮੋਕੇ ਸਥਾਨਕ ਸ਼ਹਿਰ ਤੋਂ ਇਲਾਵਾ ਆਸ ਪਾਸ ਪਿੰਡਾਂ ਤੋ ਕਾਫੀ ਸੰਖਿਆ ਵਿੱਚ ਪਾਰਟੀ ਵਰਕਰ ਮੋਜੂਦ ਸਨ।

ਪਿਛਲੀ ਖ਼ਬਰ ਮੋਗਾ ਦੇ 3 ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਖਿਲਾਫ ਵਿਰੋਧ ਪ੍ਰਗਟ ਕਰਦੇ ਕਾਂਗਰਸੀ ਪੁਲਿਸ ਨੇ ਚੁੱਕੇ