25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਖਿਲਾਫ ਵਿਰੋਧ ਪ੍ਰਗਟ ਕਰਦੇ ਕਾਂਗਰਸੀ ਪੁਲਿਸ ਨੇ ਚੁੱਕੇ

ਖੰਨਾ 16 ਮਾਰਚ : (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਸਾਬਕਾ ਮੰਤਰੀ...

ਅਜੀਤ ਡੈਸਕ 16-03-2026

ਖੰਨਾ 16 ਮਾਰਚ : (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਰਮਿਆਨ ਚੱਲ ਰਹੀ ਤਿੱਖੀ ਬਹਿਸ ਦਰਮਿਆਨ ਕਾਂਗਰਸ ਨੇ ਕੋਟਲੀ ਦੀ ਅਗਵਾਈ ਵਿਚ ਪਹਿਲਾਂ ਬਲਾਕ ਸੰਮਤੀ ਦਫਤਰ ਨੇੜੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਕੋਟਲੀ ਨੇ ਆਪ ਦੇ 16 ਵਿਚੋਂ 6 ਬਲਾਕ ਸੰਮਤੀ ਮੈਂਬਰ ਹੋਣ ਦੇ ਬਾਵਜੂਦ ਚੇਅਰਮੈਨ ਤੇ ਉੱਪ ਚੇਅਰਮੈਨ ਚੁਣ ਲਏ ਜਾਣ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਫਿਰ ਉਹ ਇਕੱਠੇ ਹੋ ਕੇ ਬੀ. ਡੀ.ਪੀ.ਓ ਦਫ਼ਤਰ ਨੂੰ ਜਿੰਦਰਾ ਲਾਉਣ ਲਈ ਦਫਤਰ ਵੱਲ ਵਧੇ ਤਾਂ ਮੌਕੇ ਉਤੇ ਪਹਿਲਾਂ ਹੀ ਮੌਜੂਦ ਭਾਰੀ ਗਿਣਤੀ ਵਿਚ ਪੁਲਿਸ ਨੇ ਕਈ ਦਰਜਨ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਕੇ ਬੱਸਾਂ ਵਿਚ ਧੱਕ ਦਿੱਤਾ। ਕਾਂਗਰਸੀ ਵਰਕਰ ਲੋਕਤੰਤਰ ਦਾ ਘਾਣ ਕਰਨ ਵਾਲੀ ਸਰਕਾਰ ਮੁਰਦਾਬਾਦ, ਪੰਚਾਇਤ ਮੰਤਰੀ ਹਾਏ ਹਾਏ ਦੇ ਨਾਅਰੇ ਲਾਉਂਦੇ ਰਹੇ।

ਪਿਛਲੀ ਖ਼ਬਰ ਆਪ ਖਿਲਾਫ ਕਾਂਗਰਸ ਦਾ ਹੱਲਾ ਬੋਲ ਧਰਨਾ ਅਗਲੀ ਖ਼ਬਰ ਭਾਖੜਾ ਨਹਿਰ ਦੀ ਮੁੱਖ ਬ੍ਰਾਂਚ ’ਚ 20-25 ਫੁੱਟ ਚੌੜਾ ਪਾੜ, ਦਰਜਨਾਂ ਏਕੜ ਫਸਲ ਖਰਾਬ