01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-03-2026

ਅਕਾਲੀ ਦਲ (ਅ) ਵਲੋਂ 28 ਮਾਰਚ ਨੂੰ ਕੀਤੀ ਜਾਵੇਗੀ ਬਾਰਡਰ ਖੋਲ੍ਹੋ ਰੈਲੀ : ਮਾਨ

ਅੰਮ੍ਰਿਤਸਰ, 19 ਮਾਰਚ, (ਜਸਵੰਤ ਸਿੰਘ ਜੱਸ)-ਅਕਾਲੀ ਦਲ ਅੰਮ੍ਰਿਤਸਰ ਵਲੋਂ 28 ਮਾਰਚ ਨੂੰ ਅਟਾਰੀ ਸਰਹੱਦ ਨੇੜੇ ਬਾਰਡਰ ਖੋਲ੍ਹੋ ਰੈਲੀ ਕੀਤੀ ਜਾ ਰਹੀ ਹੈ। ਕਿਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਅਕਾਲੀ ਦਲ ਦੇ...

ਅਜੀਤ ਡੈਸਕ 19-03-2026

ਅੰਮ੍ਰਿਤਸਰ, 19 ਮਾਰਚ, (ਜਸਵੰਤ ਸਿੰਘ ਜੱਸ)-ਅਕਾਲੀ ਦਲ ਅੰਮ੍ਰਿਤਸਰ ਵਲੋਂ 28 ਮਾਰਚ ਨੂੰ ਅਟਾਰੀ ਸਰਹੱਦ ਨੇੜੇ ਬਾਰਡਰ ਖੋਲ੍ਹੋ ਰੈਲੀ ਕੀਤੀ ਜਾ ਰਹੀ ਹੈ। ਕਿਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਟਾਰੀ-ਵਾਹਗਾ ਸਰਹੱਦ ਖੁੱਲਦੀ ਹੈ ਤਾਂ ਇਸ ਸਰਹੱਦ ਰਸਤੇ ਹੋਣ ਵਾਲੇ ਵਪਾਰ ਨਾਲ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਦੌਰਾਨ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਿਵੇਂ ਭਾਰਤ- ਨੇਪਾਲ ਦਰਮਿਆਨ ਵਪਾਰ ਤੇ ਆਵਾਜਾਈ ਲਈ ਸਰਹੱਦ ਖੁੱਲ੍ਹੀ ਹੈ, ਇਸੇ ਤਰਜ਼ ਉਤੇ ਅਟਾਰੀ -ਵਾਹਗਾ ਲਾਂਘਾ ਵੀ ਵਪਾਰ ਤੇ ਆਮ ਆਵਾਜਾਈ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਈਰਾਨ ਵਲੋਂ ਖਾੜੀ ਊਰਜਾ ਸਹੂਲਤਾਂ 'ਤੇ ਹਮਲੇ ਨਾਲ ਤੇਲ, ਕੁਦਰਤੀ ਗੈਸ ਦੀਆਂ ਕੀਮਤਾਂ ਵਧੀਆਂ ਅਗਲੀ ਖ਼ਬਰ ਡਰੋਨ ਹਮਲੇ ਨਾਲ ਕੁਵੈਤ ਦੀ ਦੂਜੀ ਤੇਲ ਰਿਫਾਇਨਰੀ ਨੂੰ ਲੱਗੀ ਅੱਗ