15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ

ਬਾਘਾਪੁਰਾਣਾ (ਮੋਗਾ), 28 ਮਾਰਚ - ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ ਹੋਵੇਗੀ। ਹਾਈਕੋਰਟ ਦੇ ਹੁਕਮਾਂ ਮੁਤਾਬਕ ਇਹ ਚੋਣ ਅੱਜ ਹੋਣ ਜਾ ਰਹੀ ਹੈ। 17 ਮਾਰਚ ਨੂੰ ਹੋਈ ਚੇਅਰਮੈਨ...

ਅਜੀਤ ਡੈਸਕ 28-03-2026

ਬਾਘਾਪੁਰਾਣਾ (ਮੋਗਾ), 28 ਮਾਰਚ - ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ ਹੋਵੇਗੀ। ਹਾਈਕੋਰਟ ਦੇ ਹੁਕਮਾਂ ਮੁਤਾਬਕ ਇਹ ਚੋਣ ਅੱਜ ਹੋਣ ਜਾ ਰਹੀ ਹੈ। 17 ਮਾਰਚ ਨੂੰ ਹੋਈ ਚੇਅਰਮੈਨ ਦੀ ਚੋਣ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ, ਇਹ ਚੋਣ ਪਹਿਲਾਂ 5 ਮਾਰਚ ਨੂੰ ਹੋਣੀ ਸੀ, ਪਰ ਉਸ ਦਿਨ ਸੱਤਾਧਾਰੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਦੇ ਗੈਰ-ਹਾਜ਼ਰ ਰਹਿਣ ਕਾਰਨ ਚੋਣ ਪ੍ਰਕਿਰਿਆ ਅਧੂਰੀ ਰਹਿ ਗਈ। ਇਸ ਨਾਲ ਸਿਆਸੀ ਪੱਧਰ ‘ਤੇ ਹਲਚਲ ਤੇਜ਼ ਹੋ ਗਈ ਸੀ ਅਤੇ ਵਿਰੋਧੀ ਧਿਰ ਵਲੋਂ ਵੀ ਸਵਾਲ ਖੜ੍ਹੇ ਕੀਤੇ ਗਏ ਸਨ।
ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਅੱਧੀ ਰਾਤ ਨੂੰ ਨਵਾਂ ਹੁਕਮ ਜਾਰੀ ਕਰਦੇ ਹੋਏ 13 ਮਾਰਚ ਨੂੰ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਪਰ ਸਥਿਤੀ ’ਚ ਸੁਧਾਰ ਨਾ ਆਉਣ ਕਾਰਨ ਇਹ ਪ੍ਰਕਿਰਿਆ ਫਿਰ ਵੀ ਅੱਗੇ ਨਹੀਂ ਵਧ ਸਕੀ। ਸੂਤਰਾਂ ਮੁਤਾਬਕ, ਆਖਿਰਕਾਰ 17 ਮਾਰਚ ਨੂੰ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦਿਨ ਇਲਾਕੇ ’ਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਣ ਕਰਕੇ ਚੋਣ ਮੁੜ ਰੱਦ ਕਰ ਦਿੱਤੀ ਗਈ ਸੀ।

 

ਪਿਛਲੀ ਖ਼ਬਰ ਗੋਲਫ ਦਾ ਮਹਾਨ ਖਿਡਾਰੀ ਟਾਈਗਰ ਵੁੱਡਸ ਗ੍ਰਿਫਤਾਰ ਅਗਲੀ ਖ਼ਬਰ ਬਾਈਪਾਸ ਰੋਡ ਭੁਲੱਥ 'ਤੇ ਨਿੱਜੀ ਸਕੂਲ ਦੀ ਬੱਸ ਪਲਟੀ