ਲਖਨਊ, 1 ਅਪ੍ਰੈਲ (ਪੀ. ਟੀ. ਆਈ.)-ਸਮੀਰ ਰਿਜ਼ਵੀ ਦੇ ਸ਼ਾਨਦਾਰ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਇਥੇ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਲਖਨਊ ਸੁਪਰ ਜਾਇੰਟਸ ਨੂੰ ਛੇ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਦਿੱਲੀ ਦਾ ਜਦੋਂ ਚੌਥੇ ਓਵਰ 'ਚ ਸਕੋਰ 21 ਦੌੜਾਂ 'ਤੇ 2 ਵਿਕਟਾਂ ਸੀ ਤਾਂ ਬੱਲੇਬਾਜ਼ੀ ਕਰਨ ਆਏ ਰਿਜ਼ਵੀ ਨੇ 47 ਗੇਂਦਾਂ 'ਚ ਅਜੇਤੂ 70 ਦੌੜਾਂ ਬਣਾਈਆਂ | ਉਸ ਦੀ ਇਸ ਪਾਰੀ 'ਚ 5 ਚੌਕੇ ਅਤੇ 4 ਛੱਕੇ ਸ਼ਾਮਿਲ ਸਨ, ਜਿਸ ਦੀ ਬਦੌਲਤ ਦਿੱਲੀ ਨੇ 142 ਦੌੜਾਂ ਦਾ ਟੀਚਾ 17 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ | ਦਿੱਲੀ ਕੈਪੀਟਲਜ਼ ਨੇ 17.1 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ | ਟਿ੍ਸਟਨ ਸਟੱਬਸ ਨੇ ਵੀ 32 ਗੇਂਦਾਂ 'ਚ ਅਜੇਤੂ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ | ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਲੁੰਗੀ ਨਗਿਡੀ ਅਤੇ ਟੀ. ਨਟਰਾਜਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਝਟਕਾਈਆਂ, ਜਿਸ ਕਾਰਨ ਲਖਨਊ ਦੀ ਪੂਰੀ ਟੀਮ 18.4 ਓਵਰਾਂ 'ਚ 141 ਦੌੜਾਂ 'ਤੇ ਸਿਮਟ ਗਈ | ਲਖਨਊ ਲਈ ਅਬਦੁਲ ਸਮਦ ਨੇ 36 ਅਤੇ ਮਿਸ਼ੇਲ ਮਾਰਸ਼ ਨੇ 35 ਦੌੜਾਂ ਦਾ ਯੋਗਦਾਨ ਪਾਇਆ |
ਤਾਜ਼ਾ ਖ਼ਬਰਾਂ
Free
ਆਈ.ਪੀ.ਐੱਲ. 2026 : ਦਿੱਲੀ ਨੇ 6 ਵਿਕਟਾਂ ਨਾਲ ਹਰਾਇਆ ਲਖਨਊ ਨੂੰ
ਲਖਨਊ, 1 ਅਪ੍ਰੈਲ (ਪੀ. ਟੀ. ਆਈ.)-ਸਮੀਰ ਰਿਜ਼ਵੀ ਦੇ ਸ਼ਾਨਦਾਰ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਇਥੇ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਲਖਨਊ ਸੁਪਰ ਜਾਇੰਟਸ ਨੂੰ ਛੇ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਦਿੱਲੀ ਦਾ ਜਦੋਂ ਚੌਥੇ ਓਵਰ 'ਚ ਸਕੋਰ 21 ਦੌੜਾਂ 'ਤੇ 2 ਵਿਕਟਾਂ ਸੀ ਤਾਂ ਬੱਲੇਬਾਜ਼ੀ ਕਰਨ ਆਏ ਰਿਜ਼ਵੀ ਨੇ 47 ਗੇਂਦਾਂ 'ਚ...
ਅਜੀਤ ਡੈਸਕ
01-04-2026