07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸੀ.ਡੀ.ਐਸ. ਦੇ ਇਮਤਿਹਾਨ ’ਚੋਂ ਪਹਿਲੇ ਸਥਾਨ ’ਤੇ ਆਇਆ ਜਸਨੂਰ ਸਿੰਘ

ਪਠਾਨਕੋਟ, 2 ਅਪ੍ਰੈਲ (ਸੰਧੂ )- ਪਠਾਨਕੋਟ ਦੇ ਸੁਤੰਤਰਤਾ ਸੈਨਾਨੀ ਜਥੇ.ਕੇਸਰ ਸਿੰਘ ਮਾਰਗ ਨਿਵਾਸੀ ਜਸਨੂਰ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਸੀ. ਡੀ. ਐਸ. ਦੇ ਪੇਪਰ ਅਤੇ ਏਅਰ ਫੋਰਸ...

ਅਜੀਤ ਡੈਸਕ 02-04-2026

ਪਠਾਨਕੋਟ, 2 ਅਪ੍ਰੈਲ (ਸੰਧੂ )- ਪਠਾਨਕੋਟ ਦੇ ਸੁਤੰਤਰਤਾ ਸੈਨਾਨੀ ਜਥੇ.ਕੇਸਰ ਸਿੰਘ ਮਾਰਗ ਨਿਵਾਸੀ ਜਸਨੂਰ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਸੀ. ਡੀ. ਐਸ. ਦੇ ਪੇਪਰ ਅਤੇ ਏਅਰ ਫੋਰਸ ਦੇ ਪਾਇਲਟ ਦੇ ਇਮਤਿਹਾਨ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਸਨੂਰ ਸਿੰਘ ਨੇ ਦਸਵੀਂ ਜਮਾਤ ਸੇਂਟ ਜੋਸਫ਼ ਸਕੂਲ ਪਠਾਨਕੋਟ ਵਿੱਚੋਂ ਕੀਤੀ ਹੈ। ਉਸ ਤੋਂ ਬਾਅਦ ਉਸਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਵਿਚ ਦਾਖ਼ਲਾ ਲਿਆ ਜੋ ਕਿ ਵਿਦਿਆਰਥੀਆਂ ਨੂੰ ਐਨ. ਡੀ. ਏ. ਵਿਚ ਜਾਣ ਲਈ ਟ੍ਰੇਨਿੰਗ ਅਤੇ ਇੰਟਰਵਿਊ ਦੀ ਤਿਆਰੀ ਕਰਵਾਉਂਦਾ ਹੈ। ਜਸਨੂਰ ਸਿੰਘ ਨੇ ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ਦੀ ਡਿਗਰੀ ਵਿਚ ਦਾਖ਼ਲਾ ਲਿਆ ਅਤੇ ਡਿਗਰੀ ਦੇ ਨਾਲ ਨਾਲ ਸੀ. ਡੀ. ਐਸ. ਦੇ ਪੇਪਰ ਅਤੇ ਇੰਟਰਵਿਊ ਦੀ ਤਿਆਰੀ ਕਰਦਾ ਰਿਹਾ।

ਸੀ. ਡੀ. ਐਸ. ਦਾ ਪੇਪਰ ਚੰਗੇ ਨੰਬਰਾਂ ਨਾਲ ਪਾਸ ਕਰਨ ਤੋਂ ਬਾਅਦ ਐਸ. ਐਸ. ਬੀ. ਦੀ ਇੰਟਰਵਿਊ ਕਲੀਅਰ ਕੀਤੀ ਅਤੇ ਨਾਲ ਹੀ ਮੈਡੀਕਲ ਕਲੀਅਰ ਕੀਤਾ, ਜੋ ਕਿ ਏਅਰ ਫੋਰਸ ’ਚ ਪਾਇਲਟ ਲਈ ਦੇਸ਼ ਦਾ ਸਭ ਤੋਂ ਔਖਾ ਮੈਡੀਕਲ ਮੰਨਿਆ ਜਾਂਦਾ ਹੈ। ਸੀ. ਡੀ. ਐਸ. ਦੇ ਪੇਪਰ ’ਚੋਂ ਚੰਗੇ ਨੰਬਰ ਲੈਣ ਤੋਂ ਬਾਅਦ ਉਸਨੇ ਐਸ. ਐਸ. ਬੀ. ਦੀ ਇੰਟਰਵਿਊ ’ਚੋਂ ਵੀ ਚੰਗੇ ਨੰਬਰ ਲੈ ਕੇ ਆਲ ਇੰਡੀਆ ਦੀ ਮੈਰਿਟ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਪਿਛਲੀ ਖ਼ਬਰ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਨਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਅਗਲੀ ਖ਼ਬਰ ਮੁੱਖ ਮੰਤਰੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਰੂਰਲ ਹਸਪਤਾਲ ਦਾ ਕੀਤਾ ਉਦਘਾਟਨ