27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲਖਨਊ ਵਿਖੇ ਦੁਬਈ ਤੋਂ ਕਾਠਮੰਡੂ ਜਾ ਰਹੀ ਫ਼ਲਾਈਟ ਦੀ ਐਮਰਜੈਂਸੀ ਲੈਡਿੰਗ

ਲਖਨਊ, 11 ਅਪ੍ਰੈਲ- ਅੱਜ ਸਵੇਰੇ ਦੁਬਈ ਤੋਂ ਕਾਠਮੰਡੂ ਜਾ ਰਹੀ ਇਕ ਫਲਾਈਟ ਦੀ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਕਾਠਮੰਡੂ ਵਿਚ ਖ਼ਰਾਬ ਮੌਸਮ ਕਾਰਨ, ਉਥੇ....

ਅਜੀਤ ਡੈਸਕ 11-04-2026

ਲਖਨਊ, 11 ਅਪ੍ਰੈਲ- ਅੱਜ ਸਵੇਰੇ ਦੁਬਈ ਤੋਂ ਕਾਠਮੰਡੂ ਜਾ ਰਹੀ ਇਕ ਫਲਾਈਟ ਦੀ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਕਾਠਮੰਡੂ ਵਿਚ ਖ਼ਰਾਬ ਮੌਸਮ ਕਾਰਨ, ਉੱਥੇ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਪਾਇਲਟ ਨੇ ਲਖਨਊ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਫ਼ੋਨ ਕੀਤਾ ਅਤੇ ਲੈਂਡਿੰਗ ਦੀ ਇਜਾਜ਼ਤ ਮੰਗੀ।

ਇਜਾਜ਼ਤ ਮਿਲਣ ਤੋਂ ਬਾਅਦ ਜਹਾਜ਼ ਸਵੇਰੇ 8:22 ਵਜੇ ਅਮੌਸੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ। ਇਸ ਉਡਾਣ ਵਿਚ (FZ-1133) ਵਿਚ 154 ਯਾਤਰੀ ਸਵਾਰ ਸਨ। ਤਕਨੀਕੀ ਟੀਮ ਨੇ ਜਹਾਜ਼ ਦਾ ਮੁਆਇਨਾ ਕੀਤਾ ਤੇ ਤੇਲ ਭਰਨ ਤੋਂ ਬਾਅਦ ਲਗਭਗ ਡੇਢ ਘੰਟੇ ਬਾਅਦ ਸਵੇਰੇ 10 ਵਜੇ ਜਹਾਜ਼ ਨੂੰ ਕਾਠਮੰਡੂ ਭੇਜਿਆ ਗਿਆ।

ਪਿਛਲੀ ਖ਼ਬਰ ਪ੍ਰਿੰਸ ਹੈਰੀ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਅਗਲੀ ਖ਼ਬਰ ਮਥੁਰਾ ਹਾਦਸੇ ’ਚ ਮਾਰੇ ਗਏ ਸ਼ਰਧਾਲੂਆਂ ਦੇ ਅੰਤਿਮ ਸੰਸਕਾਰ ’ਚ ਅੱਜ ਸ਼ਾਮਿਲ ਹੋਣਗੇ ਮੁੱਖ ਮੰਤਰੀ ਮਾਨ