25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਮਾਰੀ ਗਈ ਡਿੰਕੀ ਬਾਂਸਲ ਦਾ ਹੋਇਆ ਅੰਤਿਮ ਸਸਕਾਰ

ਫੁੱਲਾਂਵਾਲ, (ਲੁਧਿਆਣਾ), 13 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਲੁਧਿਆਣਾ ਦੁੱਗਰੀ ਵਾਸੀ ਡਿੰਕੀ ਬਾਂਸਲ ਪੁੱਤਰੀ ਅਨੂਪ ਬਾਂਸਲ, ਜਿਸ ਦੀ ਮ੍ਰਿਤਕ ਦੇਹ ਬੀਤੇ....

ਅਜੀਤ ਡੈਸਕ 13-04-2026

ਫੁੱਲਾਂਵਾਲ, (ਲੁਧਿਆਣਾ), 13 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਲੁਧਿਆਣਾ ਦੁੱਗਰੀ ਵਾਸੀ ਡਿੰਕੀ ਬਾਂਸਲ ਪੁੱਤਰੀ ਅਨੂਪ ਬਾਂਸਲ, ਜਿਸ ਦੀ ਮ੍ਰਿਤਕ ਦੇਹ ਬੀਤੇ ਦਿਨ ਹਾਦਸੇ ਤੋਂ ਤਿੰਨ ਦਿਨਾਂ ਬਾਅਦ ਗੋਤਾਖੋਰਾਂ ਵਲੋਂ ਬਰਾਮਦ ਕੀਤੀ ਗਈ ਸੀ, ਦਾ ਸੰਸਕਾਰ ਅੱਜ ਦੁੱਗਰੀ ਫ਼ੇਜ਼ 2 ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਉਸ ਦੀ ਚਿੰਤਾ ਨੂੰ ਅਗਨੀ ਉਸ ਦੇ ਭਰਾ ਨਿਖਿਲ ਬਾਂਸਲ ਨੇ ਦਿਖਾਈ। ਯਾਦ ਰਹੇ ਕਿ ਡਿੱਕੀ ਬਾਂਸਲ ਦੀ ਮਾਤਾ ਮੀਨੂ ਬਾਂਸਲ ਵੀ ਇਸ ਹਾਦਸੇ ਵਿਚ ਮਾਰੀ ਗਈ ਸੀ।

ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਦੀ ਕਾਰਵਾਈ ਹੋਈ ਸ਼ੁਰੂ ਅਗਲੀ ਖ਼ਬਰ ਭਿੰਡੀ ਸੈਦਾਂ ਪੁਲਿਸ ਥਾਣੇ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ