24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦੋ ਮੋਟਰਸਾਈਕਲਾਂ ਵਿਚਾਲੇ ਜ਼ਬਰਦਸਤ ਟੱਕਰ, ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਤ

ਕੌਹਰੀਆਂ (ਸੰਗਰੂਰ), 18 ਅਪ੍ਰੈਲ (ਸੁਨੀਲ ਕੁਮਾਰ ਗਰਗ) - ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਹੋੲੁੇ ਭਿਆਨਕ ਸੜਕ ਹਾਦਸੇ ਵਿਚ 2 ਜਣਿਆਂ ਦੀ ਮੌਤ ਹੋ ਗਾਈ। ਇਹ ਹਾਦਸਾ ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਨੇੜੇ...

ਅਜੀਤ ਡੈਸਕ 18-04-2026

 ਕੌਹਰੀਆਂ (ਸੰਗਰੂਰ),18 ਅਪ੍ਰੈਲ (ਸੁਨੀਲ ਕੁਮਾਰ ਗਰਗ) - ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਹੋੲੁੇ ਭਿਆਨਕ ਸੜਕ ਹਾਦਸੇ ਵਿਚ 2 ਜਣਿਆਂ ਦੀ ਮੌਤ ਹੋ ਗਾਈ। ਇਹ ਹਾਦਸਾ ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਨੇੜੇ ਸੋਲਵੈਕਸ ਕੋਲ ਵਾਪਰਿਆ। ਚੌਂਕੀ ਕੌਹਰੀਆਂ ਦੇ ਇੰਚਾਰਜ ਮਿੱਠੂ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸੰਤ ਸਿੰਘ (45 ਸਾਲ) ਆਪਣੇ ਮੋਟਰਸਾਈਕਲ 'ਤੇ ਪਾਤੜਾਂ ਵੱਲ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਟੱਕਰ ਪਾਤੜਾਂ ਤੋਂ ਆਪਣੇ ਘਰੇਲੂ ਕੰਮ ਤੋਂ ਪਿੰਡ ਸਾਦੀਹਰੀ ਵੱਲ ਨੂੰ ਮੋਟਰਸਾਈਕਲ 'ਤੇ ਆ ਰਹੇ ’ਤੇ ਸਾਬਕਾ ਪੰਚਾਇਤ ਮੈਂਬਰ ਸ਼ੇਰਾ ਸਿੰਘ (58 ਸਾਲ) ਨਾਲ ਹੋ ਗਈ। ਮੌਕੇ ਉਤੇ ਰਾਹਗੀਰਾਂ ਵਲੋਂ ਮੋਟਰਸਾਈਕਲ ਚਾਲਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮ੍ਰਿਤਕ ਦੇਹਾਂ ਲਾਸ਼ ਨੂੰ ਪੋਸਟਮਾਰਟਮ ਲਈ ਸੁਨਾਮ ਭੇਜ ਦਿੱਤਾ ਅਤੇ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਦਿੱਲੀ ਦੀ ਬੱਲੇਬਾਜ਼ੀ ਸ਼ੁਰੂ ਅਗਲੀ ਖ਼ਬਰ ਆਈ.ਪੀ.ਐੱਲ. 2026 : ਬੈਂਗਲੁਰੂ ਨੇ ਦਿੱਲੀ ਨੂੰ ਜਿੱਤਣ ਲਈ ਦਿੱਤਾ 176 ਦੌੜਾਂ ਦਾ ਟੀਚਾ