ਅੰਮ੍ਰਿਤਸਰ ( 1 ਮਈ)। ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਨੀਰੂ ਬਾਜਵਾ ਆਪਣੀ ਮਾਤਾ ਜੀ, ਆਪਣੀਆਂ ਬੇਟੀਆਂ ਅਤੇ ਆ ਰਹੀ ਪੰਜਾਬੀ ਫਿਲਮ ਜਵਾਕ ਵਿੱਚ ਕੰਮ ਛੋਟੇ ਬਾਲ ਕਲਾਕਾਰਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਉਹਨਾਂ ਨੇ ਪਰਿਕਰਮਾ ਕੀਤੀ ਅਤੇ ਪਾਲਕੀ ਸਾਹਿਬ ਜੀ ਦੇ ਦਰਸ਼ਨ ਕੀਤੇ।
ਓਸਤੋ ਬਾਅਦ ਨੀਰੂ ਬਾਜਵਾ ਆਪਣੇ ਪਰਿਵਾਰ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸਾਰਿਆ ਨਾਲ ਦਰਸ਼ਨ ਕਰਨ ਗਏ। ਜਾਣਕਾਰੀ ਦੇ ਅਨੁਸਾਰ, ਇਹ ਫਿਲਮ 8 ਮਈ ਨੂੰ ਰੀਲੀਜ਼ ਹੋ ਰਹੀ ਹੈ। ਇਸ ਦੋਰਾਨ ਉਹਨਾਂ ਨਾਲ ਸਰਬਜੀਤ ਸਿੰਘ ਅਤੇ ਸੰਤੋਸ਼ ਥਿੰਦੇ ਵੀ ਹਾਜ਼ਿਰ ਸਨ।