06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪਿੰਡ ਬਾਦਲ ਵਿੱਚ 20 ਸਾਲਾਂ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਦੇ ਵਿੱਚ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ

ਮੁਕਤਸਰ ਸਾਹਿਬ, 2 ਮਈ- ਪਿੰਡ ਬਾਦਲ ਦੇ ਵਿੱਚ ਬਣੇ ਕਾਲਜ ਵਿਖੇ ਇੱਕ 20 ਸਾਲਾਂ ਵਿਦਿਆਰਥਣ ਦੇ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਆਪਣੇ ਹੋਸਟਲ ਦੇ ਕਮਰੇ ਦੇ ਵਿੱਚ ਗਲ ਵਿੱਚ ਫਾਹਾ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ...

ਅਜੀਤ ਡੈਸਕ 02-05-2026

ਮੁਕਤਸਰ ਸਾਹਿਬ, 2 ਮਈ- ਪਿੰਡ ਬਾਦਲ ਦੇ ਵਿੱਚ ਬਣੇ ਕਾਲਜ ਵਿਖੇ ਇੱਕ 20 ਸਾਲਾਂ ਵਿਦਿਆਰਥਣ ਦੇ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਆਪਣੇ ਹੋਸਟਲ ਦੇ ਕਮਰੇ ਦੇ ਵਿੱਚ ਗਲ ਵਿੱਚ ਫਾਹਾ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਹਰਕਤ ਵਿੱਚ ਆਉਂਦੇ ਹੀ ਮੌਕੇ ਦੇ ਪਹੁੰਚ ਵਿਦਿਆਰਥਣ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮ ਦੇ ਲਈ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਖੇ ਭਿਜਵਾ ਦਿੱਤਾ ਸੀ। ਮ੍ਰਿਤਕਾਂ ਦੀ ਪਹਿਚਾਣ ਤਨੂੰ ਪੁੱਤਰੀ ਜਸਵਿੰਦਰ ਸਿੰਘ ਵਾਸੀ ਰੂਪਨਗਰ ਵਜੋਂ ਹੋਈ ਹੈ। ਫਿਲਹਾਲ ਮ੍ਰਿਤਕਾ ਦੇ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨ ਤਾਂ ਅਜੇ ਸਾਹਮਣੇ ਨਹੀਂ ਆਏ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਤਨੂੰ ਪੁੱਤਰੀ ਜਸਵਿੰਦਰ ਸਿੰਘ ਵਾਸੀ ਰੂਪਨਗਰ ਹਲਕਾ ਲੰਬੀ ਦੇ ਪਿੰਡ ਬਾਦਲ ਵਿਖੇ ਸਥਿਤ ਕਾਲਜ ਵਿਖੇ ਜੀਐਨ ਐਮ ਦੀ ਦੂਜੇ ਸਾਲ ਦੀ ਵਿਦਿਆਰਥਨ ਸੀ। ਪੁਲਿਸ ਦੇ ਵੱਲੋਂ ਮ੍ਰਿਤਕ ਵਿਦਿਆਰਥਨ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨਾ ਉੱਪਰ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਵਿਦਿਆਰਥਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਉੱਥੇ ਇਸ ਮਾਮਲੇ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਕਰਕੇ ਕਾਲਜ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਉਹਨਾਂ ਕਿਹਾ ਕਿ ਵਿਦਿਆਰਥਨ ਬਹੁਤ ਹੀ ਸ਼ਾਂਤ ਸੁਭਾਅ ਅਤੇ ਪੜ੍ਹਨ ਦੇ ਵਿੱਚ ਵੀ ਹੁਸ਼ਿਆਰ ਸੀ ਪਰ ਜਦ ਹੀ ਸਾਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਮੈਂ ਅਤੇ ਮੇਰਾ ਸਾਰਾ ਸਟਾਫ ਘਟਨਾ ਸਥਾਨ ਅਤੇ ਪਹੁੰਚੇ ਅਤੇ ਤੁਰੰਤ ਹੀ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਥਾਣਾ ਲੰਬੀ ਪੁਲਿਸ ਵੱਲੋਂ ਘਟਨਾ ਸਥਲ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।
 

ਪਿਛਲੀ ਖ਼ਬਰ ਪਿੰਡ ਅਖਾੜਾ ’ਚ ਛਾਇਆ ਮਾਤਮ, 24 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਨੇਟਾ ਪਿੰਡ ਵਿੱਚ ਕਰਨਗੇ ਜਨਤਕ ਮੀਟਿੰਗ