06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜੰਗਲਾਤ ਵਿਭਾਗ ਨੇ ਕੱਸਿਆ ਸ਼ਿਕੰਜਾ, ਪਵਾਤ ਪੁੱਲ ਤੇ ਬਣੇ ਅਹਾਤੇ ਤੋਂ ਜ਼ਮੀਨ ਨੂੰ ਛੁਡਾਇਆ

ਮਾਛੀਵਾੜਾ ਸਾਹਿਬ 2 ਮਈ (ਮਨੋਜ ਕੁਮਾਰ)- ਜੰਗਲਾਤ ਵਿਭਾਗ ਫਿਲਹਾਲ ਮੁਸਤੈਦ ਹੁੰਦੇ ਹੋਏ ਨਾਜਾਇਜ਼ ਕਾਬਜਦਾਰਾ ਵਿਰੁੱਧ ਸਿਕੰਜਾ ਕੱਸਣ ਲੱਗ ਪਿਆ ਹੈ। ਹਾਲਕਿ ਵਿਭਾਗ ਦੀ ਕਾਰਵਾਈ ਭਾਵੇਂ ਦੇਰ ਬਾਦ ਹੀ ਸਹੀ ਪਰ ਸਹੀ ਦਿਸ਼ਾ ਵਿੱਚ ਚੁੱਕਿਆ ਵਧੀਆ ਕਦਮ ਜ਼ਰੂਰ ਹੈ...

ਅਜੀਤ ਡੈਸਕ 02-05-2026

ਮਾਛੀਵਾੜਾ ਸਾਹਿਬ 2 ਮਈ (ਮਨੋਜ ਕੁਮਾਰ)- ਜੰਗਲਾਤ ਵਿਭਾਗ ਫਿਲਹਾਲ ਮੁਸਤੈਦ ਹੁੰਦੇ ਹੋਏ ਨਾਜਾਇਜ਼ ਕਾਬਜਦਾਰਾ ਵਿਰੁੱਧ ਸਿਕੰਜਾ ਕੱਸਣ ਲੱਗ ਪਿਆ ਹੈ। ਹਾਲਕਿ ਵਿਭਾਗ ਦੀ ਕਾਰਵਾਈ ਭਾਵੇਂ ਦੇਰ ਬਾਦ ਹੀ ਸਹੀ ਪਰ ਸਹੀ ਦਿਸ਼ਾ ਵਿੱਚ ਚੁੱਕਿਆ ਵਧੀਆ ਕਦਮ ਜ਼ਰੂਰ ਹੈ। ਪਵਾਤ ਦੇ ਪੁੱਲ ਤੇ ਸ਼ਰਾਬ ਦੇ ਠੇਕੇ ਨਾਲ ਬਣਿਆ ਅਹਾਤਾ ਜਿਸਨੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਵੱਡਾ ਹਿੱਸਾ ਕਾਬਜ਼ ਕੀਤਾ ਹੋਇਆ ਸੀ ਤੇ ਉੱਥੇ ਪਿਆਕੜਾ ਦੀਆਂ ਮਹਿਫਲਾ ਸੱਜਦੀਆ ਸਨ ਉਸਨੂੰ ਵਿਭਾਗ ਨੇ ਫਿਲਹਾਲ ਉਖੇੜ ਦਿੱਤਾ ਹੈ ਤੇ ਉਸ ਅਹਾਤੇ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ।

ਇਸ ਸਾਰੀ ਕਾਰਵਾਈ ਤੇ ਗੱਲਬਾਤ ਕਰਦਿਆਂ ਵਣ ਰੇਂਜ ਅਫਸਰ ਸਮਰਾਲਾ ਡਿਵੀਜਨ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਅਨਸਰ ਬਖਸਿਆ ਨਹੀ ਜਾਵੇਗਾ। ਜੰਗਲਾਤ ਦੀ ਜਗਾ ਤੇ ਕੋਈ ਵੀ ਉਸਾਰੀ ਪੂਰੀ ਤਰਾ ਗੈਰਕਾਨੂੰਨੀ ਹੈ ਤੇ ਕਾਨੂੰਨ ਤੋ ਉੱਪਰ ਕੋਈ ਨਹੀ। ਉਹਨਾਂ ਅੱਗੇ ਦੱਸਿਆ ਕਿ ਜਲਦ ਹੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਜਿੱਥੇ ਕਿਤੇ ਵੀ ਕੋਈ ਕਾਬਜਦਾਰ ਹੋਇਆ ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੀ ਆਖਦਾ ਹੈ ਕਾਨੂੰਨ

ਜੰਗਲਾਤ ਵਿਭਾਗ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਜਾਂ ਫਿਰ ਕਿਸੇ ਜਗਾਂ ਤੇ ਕਾਬਜ਼ ਹੋਣਾ ਕਾਨੂੰਨ ਦੀ ਨਜ਼ਰ ਵਿੱਚ ਅਪਰਾਧ ਹੈ ਤੇ ਇਸ ਲਈ ਬਾਕਾਇਦਾ ਤਿੰਨ ਸਾਲ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ ਤੇ ਇਹ ਦੋਵੇਂ ਵੀ ਇਕੱਠੇ ਹੋ ਸਕਦੇ ਹਨ। ਜਿਸਦੇ ਕਾਰਣ ਪਵਾਤ ਪੁੱਲ ਕੋਲ ਜੰਗਲਾਤ ਦੀ ਜ਼ਮੀਨ ਤੇ ਬਣੇ ਸ਼ਰਾਬ ਦੇ ਠੇਕੇ ਨੂੰ ਵੀ ਉੱਥੋਂ ਹਟਾਉਣ ਲਈ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਜਿਸਦੀ ਪੁਸ਼ਟੀ ਖੁਦ ਅਧਿਕਾਰੀ ਸਮਿੰਦਰ ਸਿੰਘ ਨੇ ਕੀਤੀ। ਉਹਨਾਂ ਦੱਸਿਆ ਕਿ ਜਲਦ ਹੀ ਇੱਥੋਂ ਠੇਕਾ ਵੀ ਹਟਾ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਪਿੰਡ ਰੱਤੜਾ ਨੇੜੇ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ, ਪੁਲਿਸ ਕਰ ਰਹੀ ਜਾਂਚ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਵੱਲੋਂ ਹਰੀ ਸਿੰਘ ਨਲਵਾ 'ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ