ਕੌਸ਼ਾਂਬੀ, 3 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿਚ ਐਤਵਾਰ ਸਵੇਰੇ 8 ਔਰਤਾਂ ਮਿੱਟੀ ਦੇ ਢੇਰ ਹੇਠਾਂ ਦੱਬ ਗਈਆਂ। ਇਨ੍ਹਾਂ ਵਿਚੋਂ 3 ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਹ ਘਟਨਾ ਮੰਝਨਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਥਭਾਨ ਵਿਚ ਵਾਪਰੀ। ਹਾਦਸੇ ਤੋਂ ਬਾਅਦ ਪੂਰਾ ਇਲਾਕਾ ਦਹਿਸ਼ਤ ਵਿਚ ਹੈ । ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਗੰਭੀਰ ਤੌਰ 'ਤੇ ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤਾਂ ਇਕ ਤਲਾਅ ਤੋਂ ਮਿੱਟੀ ਪੁੱਟ ਰਹੀਆਂ ਸਨ। ਮਿੱਟੀ ਦਾ ਢੇਰ ਡਿੱਗ ਗਿਆ, ਜਿਸ ਨਾਲ ਸਾਰੀਆਂ ਔਰਤਾਂ ਦੱਬ ਗਈਆਂ। ਔਰਤਾਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਹੈਰਾਨ ਹੋ ਕੇ ਮੌਕੇ 'ਤੇ ਪਹੁੰਚ ਗਏ।