03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੇਸ਼ ਦੀ ਰਾਜਨੀਤੀ ਦੀ ਸਫਾਈ ਕਰਦਾ ਰਹੇਗਾ "ਆਪ" ਦਾ ਝਾੜੂ- ਭਰਾਜ

ਸੰਗਰੂਰ 3 ਮਈ (ਧੀਰਜ ਪਸੋਰੀਆ)- ਭਾਜਪਾ ਦੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਦਾਅਵੇ ਨੂੰ ਝੂਠਲਾਉਂਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਇਹ ਪਾਰਟੀ ਹੁਣ ਗੈਰ ਜਮਹੂਰੀ ਤੇ ਗੈਰ ਸੰਵਿਧਾਨਿਕ ਸ਼ਕਤੀਆਂ ਦਾ ਸਮੂਹ ਬਣ ਗਈ ਹੈ ਪਰ ਆਮ ਆਦਮੀ ਪਾਰਟੀ ਦਾ ਝਾੜੂ ਦੇਸ਼ ਦੀ ਰਾਜਨੀਤੀ ਦੀ ਲਗਾਤਾਰ ਸਫਾਈ ਕਰਦਾ ਰਹੇਗਾ...

ਅਜੀਤ ਡੈਸਕ 03-05-2026

ਸੰਗਰੂਰ 3 ਮਈ (ਧੀਰਜ ਪਸੋਰੀਆ)- ਭਾਜਪਾ ਦੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਦਾਅਵੇ ਨੂੰ ਝੂਠਲਾਉਂਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਇਹ ਪਾਰਟੀ ਹੁਣ ਗੈਰ ਜਮਹੂਰੀ ਤੇ ਗੈਰ ਸੰਵਿਧਾਨਿਕ ਸ਼ਕਤੀਆਂ ਦਾ ਸਮੂਹ ਬਣ ਗਈ ਹੈ ਪਰ ਆਮ ਆਦਮੀ ਪਾਰਟੀ ਦਾ ਝਾੜੂ ਦੇਸ਼ ਦੀ ਰਾਜਨੀਤੀ ਦੀ ਲਗਾਤਾਰ ਸਫਾਈ ਕਰਦਾ ਰਹੇਗਾ।

ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਭਰੋਸਗੀ ਮਤੇ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਸਾਰੇ ਵਿਧਾਇਕਾਂ ਨੇ ਪਾਰਟੀ ਪ੍ਰਤੀ ਇੱਕਮੁੱਠਤਾ ਅਤੇ ਸਮਰਪਣ ਦਿਖਾਇਆ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਮਨਸੂਬੇ ਕਿਸੇ ਵੀ ਹਾਲਤ ਵਿੱਚ ਪੂਰੇ ਨਹੀਂ ਹੋਣਗੇ ਅਤੇ ਆਮ ਆਦਮੀ ਪਾਰਟੀ ਹਰ ਸਮੇਂ ਮਜਬੂਤ ਹੋ ਕੇ ਉਭਰੀ ਹੈ।

ਭਰਾਜ ਨੇ ਕਿਹਾ ਕਿ ਸੂਬੇ ਵਿੱਚ 2012 ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਨਹੀਂ ਹੋਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ 15 ਫੀਸਦੀ ਦਾ ਵਾਧਾ ਕੀਤਾ ਹੈ ਜੋ ਸਰਕਾਰੀ ਅਤੇ ਨਿਜੀ ਖੇਤਰ ਦੋਵਾਂ ਲਈ ਲਾਗੂ ਹੋਵੇਗਾ। ਬੇਅਦਬੀ ਕਾਨੂੰਨ ਲਾਗੂ ਹੋਣ ਤੇ ਵਿਧਾਇਕਾ ਭਰਾਜ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਹਰ ਪਾਸਿਓਂ ਇਸ ਕਾਨੂੰਨ ਦੀ ਸ਼ਲਾਘਾ ਹੋ ਰਹੀ ਹੈ। ਉਹਨਾਂ ਕਿਹਾ ਕਿ 6 ਮਈ ਤੋਂ 9 ਮਈ ਤੱਕ ਹੋਣ ਵਾਲੀ ਸ਼ੁਕਰਾਨਾ ਯਾਤਰਾ ਵਿੱਚ ਵੱਡੀ ਗਿਣਤੀ ਪੰਜਾਬ ਵਾਸੀ ਸ਼ਮੂਲੀਅਤ ਕਰਨਗੇ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਸ਼ਿਆਰਪੁਰ ਦੌਰਾ ਅਗਲੀ ਖ਼ਬਰ "ਆਜ਼ਾਦ ਪ੍ਰੈਸ ਹਮਲੇ ਹੇਠ ਹੈ": ਕਾਂਗਰਸ ਨੇ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ 'ਤੇ ਭਾਰਤ ਦੇ 157ਵੇਂ ਸਥਾਨ ਦੀ ਨਿੰਦਾ ਕੀਤੀ