03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਪਿਲ ਸ਼ਰਮਾ ਤੇ ਕੈਫੇ ਤੇ ਫਾਇਰੰਗ, ਜਾਨ ਤੋ ਮਾਰਨ ਦੀ ਵੀ ਮਿਲੀ ਧਮਕੀ

ਕੈਨੇਡਾ, 3 ਮਈ- ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ Chai Sutta Bar Cafe 'ਤੇ ਫਾਇਰਿੰਗ ਕੀਤੀ ਗਈ ਹੈ। ਇਸ ਫਾਇਰਿੰਗ ਤੋਂ ਬਾਅਦ ਸ਼ੋਸਲ ਮੀਡੀਆ ਤੇ ਧਮਕੀ ਭਰੀ ਪੋਸਟ ਵੀ ਪਾਈ ਗਈ ਹੈ, ਜਿਸਦੇ ਵਿੱਚ ਕਪਿਲ ਸ਼ਰਮਾ ਨੂੰ ਜਾਨ ਤੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ...

ਅਜੀਤ ਡੈਸਕ 03-05-2026

ਕੈਨੇਡਾ, 3 ਮਈ- ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ Chai Sutta Bar Cafe 'ਤੇ ਫਾਇਰਿੰਗ ਕੀਤੀ ਗਈ ਹੈ। ਇਸ ਫਾਇਰਿੰਗ ਤੋਂ ਬਾਅਦ ਸ਼ੋਸਲ ਮੀਡੀਆ ਤੇ ਧਮਕੀ ਭਰੀ ਪੋਸਟ ਵੀ ਪਾਈ ਗਈ ਹੈ, ਜਿਸਦੇ ਵਿੱਚ ਕਪਿਲ ਸ਼ਰਮਾ ਨੂੰ ਜਾਨ ਤੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਧਮਕੀ ਭਰੀ ਪੋਸਟ ਵਿੱਚ ਕਪਿਲ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਗਿਆ ਹੈ ਕਿ ਲਾਈਨ ਤੇ ਆ ਜਾਓ, ਨਹੀਂ ਤਾ ਅਗਲਾ ਨਿਸ਼ਾਨਾ ਉਹਨਾ ਦਾ ਕੈਫੇ ਅਤੇ ਮੁੰਬਈ ਵਾਲਾ ਘਰ ਹੋ ਸਕਦਾ ਹੈ।

ਇਸਤੋ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਨੀ ਹਿੰਮਤ ਹੈ ਤਾਂ ‘NO’ ਦਾ ਮੈਸੇਜ ਲਾ ਦਿਓ, ਫਿਰ ਪਤਾ ਚੱਲੇਗਾ ਕਿ ਅੰਜਾਮ ਕੀ ਹੁੰਦਾ ਹੈ। ਪਰ ਹਾਲੇ ਤੱਕ ਇਸ ਪੋਸਟ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀ ਹੋ ਸਕੀ ਹੈ। ਪੁਲਿਸ ਵੱਲੋ ਵੀ ਇਸ ਮਾਮਲੇ ਜੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਪਿਲ ਸ਼ਰਮਾ ਵੱਲੋ ਇਸ ਸਥਿਤੀ ਤੇ ਕੋਈ ਪ੍ਰਤਿਕ੍ਰਿਆ ਨਹੀ ਦਿੱਤੀ ਗਈ ਹੈ।
 

 

ਪਿਛਲੀ ਖ਼ਬਰ ਭਾਰਤੀ ਫੌਜ ਦੇ ਸਿਪਾਹੀ ਅਤੇ ਵਲੰਟੀਅਰ ਹੇਮਕੁੰਟ ਸਾਹਿਬ ਪਹੁੰਚੇ, ਗੁਰਦੁਆਰਾ ਕੰਪਲੈਕਸ ਦੇ ਖੋਲ੍ਹੇ ਦਰਵਾਜ਼ੇ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਸ਼ਿਆਰਪੁਰ ਦੌਰਾ