01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੰਡੀਆਂ ਦਾ ਦੌਰਾ ਕਰਨ ਆਏ ਔਜਲਾ ਦਾ ਵਿਰੋਧ

ਚੋਗਾਵਾਂ/ਅੰਮ੍ਰਿਤਸਰ, 3 ਮਈ (ਗੁਰਵਿੰਦਰ ਸਿੰਘ ਕਲਸੀ) - ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਦੌਰਾ ਕਰਨ ਤੇ 'ਆਪ' ਵਰਕਰਾਂ ਵਲੋਂ ਵਿਰੋਧ ਕਰਕੇ ਸਵਾਲ ਜਵਾਬ...

ਅਜੀਤ ਡੈਸਕ 03-05-2026

ਚੋਗਾਵਾਂ/ਅੰਮ੍ਰਿਤਸਰ, 3 ਮਈ (ਗੁਰਵਿੰਦਰ ਸਿੰਘ ਕਲਸੀ) - ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਦੌਰਾ ਕਰਨ ਤੇ 'ਆਪ' ਵਰਕਰਾਂ ਵਲੋਂ ਵਿਰੋਧ ਕਰਕੇ ਸਵਾਲ ਜਵਾਬ ਕੀਤੇ ਗਏ। ਇਸ ਮੌਕੇ ਸੁਖਦੀਪ ਸਿੰਘ ਛੀਨਾ, ਵਿਰਾਸਤ ਸੇਵਾ ਸੰਗਠਨ ਦਾ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਵਾਈਸ ਚੇਅਰਮੈਨ ਰਾਮ ਸਿੰਘ ਚੋਗਾਵਾਂ, ਗੁਰਸ਼ਰਨਪ੍ਰੀਤ ਸਿੰਘ ਮਾਨਾਵਾਲਾ, ਚੇਅਰਮੈਨ ਪਰਮਜੀਤ ਸਿੰਘ, ਨਿਸ਼ਾਨ ਸਿੰਘ ਕੋਟਲਾ, ਗੁਰਜੰਟ ਸਿੰਘ ਜੱਜੇ, ਦਵਿੰਦਰ ਸਿੰਘ ਭੁੱਲਰ ਆਦਿ ਨੇ ਕਿਹਾ ਇਨ੍ਹਾਂ ਕੋਲ ਕੋਈ ਮੁੱਦਾ ਨਾ ਹੋਣ ਕਰਕੇ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਮੰਡੀਆਂ ਵਿਚ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਡੀਆਂ ਦੇ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਹਨ। ਮੰਡੀਆਂ ਵਿਚ ਅਜੇ ਕਣਕ ਆ ਰਹੀ ਹੈ। ਉਸ ਦੀ ਖ਼ਰੀਦ ਵੀ ਹੋ ਰਹੀ ਹੈ। ਕਣਕ ਦੀ ਲਿਫਟਿੰਗ ਕਰਨ ਵਿਚ ਵੀ 10 15 ਦਿਨ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਵਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਸਵਾਲ ਕੀਤੇ ਗਏ ਕਿ ਉਹ 15 ਸਾਲਾਂ ਤੋਂ ਸੰਸਦ ਮੈਂਬਰ ਬਣ ਰਹੇ ਹਨ। ਉਨ੍ਹਾਂ ਪੰਜਾਬ ਵਿਚ ਕਿਹੜੀ ਇੰਡਸਟਰੀ ਲਿਆਂਦੀ ਤੇ 1984 ਦੇ ਕਤਲੇਆਮ ਤੇ ਹੋਰਨਾਂ ਸਵਾਲਾਂ ਤੋਂ ਵੀ ਭੱਜਦੇ ਨਜ਼ਰ ਆਏ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਕੋਲਕਾਤਾ ਨੇ ਗਵਾਈ ਦੂਜੀ ਵਿਕਟ, ਕਪਤਾਨ ਅਜਿੰਕਿਆ ਰਹਾਣੇ 43 (36 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੋਇਆ ਹੋਰ ਮਜ਼ਬੂਤ, ਸੈਕੜੇ ਲੋਕ ਅਕਾਲੀ ਦਲ 'ਚ ਸ਼ਾਮਿਲ