28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੁਲਾਜਮਾਂ ਵਲੋਂ ਰੋਸ ਪ੍ਰਦਰਸਨ

ਮੰਡੀ ਲਾਧੂਕਾ (ਫ਼ਾਜ਼ਿਲਕਾ), 4 ਮਈ (ਮਨਪ੍ਰੀਤ ਸਿੰਘ ਸੈਣੀ) - ਅੱਜ ਸਬ ਡਿਵੀਜ਼ਨ ਲਾਧੂਕਾ ਇਥੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਮੁਲਾਜ਼ਮ ਸਾਥੀਆਂ ਵਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਜੱਥੇਬੰਦੀਆਂ...

ਅਜੀਤ ਡੈਸਕ 04-05-2026

ਮੰਡੀ ਲਾਧੂਕਾ (ਫ਼ਾਜ਼ਿਲਕਾ), 4 ਮਈ (ਮਨਪ੍ਰੀਤ ਸਿੰਘ ਸੈਣੀ) - ਅੱਜ ਸਬ ਡਿਵੀਜ਼ਨ ਲਾਧੂਕਾ ਇਥੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਮੁਲਾਜ਼ਮ ਸਾਥੀਆਂ ਵਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੋ ਮੈਨੇਜਮੈਂਟ ਵਲੋਂ ਜਬਰੀ ਅਤੇ ਧੱਕੇ ਨਾਲ ਉਪ ਮੰਡਲ ਲਾਧੂਕਾ ਦੇ ਕਰਮਚਾਰੀਆਂ ਦੀਆਂ ਬਦਲੀਆਂ ਬਾਹਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਸੰਬੰਧ ਵਜੋਂ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਨ੍ਹਾਂ ਜਬਰੀ ਬਦਲੀਆਂ ਦੀ ਨਿਖੇਧੀ ਕੀਤੀ ਗਈ। ਜੇਕਰ ਆਉਣ ਵਾਲੇ ਸਮੇਂ ਵਿਚ ਇਹ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਾਰਾ ਕੰਮ ਮੁਕੰਮਲ ਤੌਰ 'ਤੇ ਠੱਪ ਕੀਤਾ ਜਾਵੇਗਾ। ਇਸ ਦੌਰਾਨ ਜੋ ਵੀ ਸਿੱਟੇ ਨਿਕਲਣਗੇ ਉਸ ਦੀ ਜਿੰਮੇਵਾਰੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ । 

ਪਿਛਲੀ ਖ਼ਬਰ ਗਗਨਦੀਪ ਹੱਤਿਆਕਾਂਡ ਮਾਮਲੇ ਵਿੱਚ ਸੰਘਰਸ਼ੀਲ ਜੱਥੇਬੰਦੀਆ ਨੂੰ ਮਿਲੇ ਵਿਸ਼ਵਾਸ ਤੋ ਬਾਦ ਸੰਸਕਾਰ ਕਰਨ ਨੂੰ ਲੈ ਕੇ ਇੱਕ ਮਤ ਹੋ... ਅਗਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵੱਲੋ ਰਿਮਾਂਡ ਤੇ ਲਏ ਗਏ ਦੋਸ਼ੀ ਕੋਲੋ ਪੁੱਛਗਿੱਛ ਦੌਰਾਨ 2 ਨਜਾਇਜ ਪਿਸਟਲ ਬਰਾਮਦ