25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੀਤਕਾਰ ਚੰਨ ਗੁਰਾਇਆ ਨਹੀਂ ਰਹੇ

ਗੁਰਾਇਆ, 5 ਮਈ (ਬਲਵਿੰਦਰ ਸਿੰਘ)- ਪ੍ਰਸਿੱਧ ਪੰਜਾਬੀ ਲੋਕ ਗੀਤ ਅਤੇ ਅਨੇਕਾਂ ਧਾਰਮਿਕ ਗੀਤਾਂ ਨੂੰ ਲਿਖਣ ਵਾਲੇ ਪ੍ਰਸਿੱਧ ਰਾਜ ਗਾਇਕ ਚੰਨ ਗੁਰਾਇਆ ਵਾਲਾ ਅੱਜ 97 ਸਾਲ ਦੀ ਉਮਰ ਵਿਚ ਇਸ ਫ਼ਾਨੀ ਦੁਨੀਆ ਨੂੰ ...

ਅਜੀਤ ਡੈਸਕ 05-05-2026

ਗੁਰਾਇਆ, 5 ਮਈ (ਬਲਵਿੰਦਰ ਸਿੰਘ)- ਪ੍ਰਸਿੱਧ ਪੰਜਾਬੀ ਲੋਕ ਗੀਤ ਅਤੇ ਅਨੇਕਾਂ ਧਾਰਮਿਕ ਗੀਤਾਂ ਨੂੰ ਲਿਖਣ ਵਾਲੇ ਪ੍ਰਸਿੱਧ ਰਾਜ ਗਾਇਕ ਚੰਨ ਗੁਰਾਇਆ ਵਾਲਾ ਅੱਜ 97 ਸਾਲ ਦੀ ਉਮਰ ਵਿਚ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ । ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਰਾਜ ਗੀਤਕਾਰ ਦਾ ਅਵਾਰਡ ਦਿੱਤਾ ਗਿਆ ਸੀ। ਉਨ੍ਹਾਂਦੇ ਹਜ਼ਾਰਾਂ ਗੀਤ ਲਿਖੇ ਜੋ ਮਕਬੂਲ ਹੋਏ। ਉਨ੍ਹਾਂ ਨੇ ਬਲਵੀਰੋ ਭਾਬੀ ਫਿਲਮ ਵੀ ਬਣਾਈ ਜੋ ਸੁਪਰਹਿੱਟ ਹੋਈ। ਉਨ੍ਹਾਂ ਵਲੋ ਲਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਬੇਹੱਦ ਮਕਬੂਲ ਹੋਏ। ਉਨ੍ਹਾਂ ਨੇ ਇਕ ਦਰਜਨ ਤੋਂ ਵੱਧ ਪੁਸਤਕਾਂ ਵੀ ਲਿਖੀਆਂ। ਉਹ ਸਵਰਗਵਾਸੀ ਕਲਾਕਾਰਾ ਵਰਿੰਦਰ ਦੇ ਬਹੁਤ ਖਾਸ ਦੋਸਤ ਸਨ , ਜਿਨ੍ਹਾਂ ਦੀਆਂ ਕਈ ਫ਼ਿਲਮਾਂ ਦੇ ਗੀਤ ਲਿਖੇ ।

ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿਖੇ ਮੈਡੀਕਲ ਕਲੀਨਿਕ 'ਤੇ ਗੋਲੀ ਚੱਲੀ , ਮਾਲਕ ਵਾਲ-ਵਾਲ ਬਚਿਆ ਅਗਲੀ ਖ਼ਬਰ ਆਈ ਪੀ ਐੱਲ 2026- ਦਿੱਲੀ ਦੇ ਚੇਨਈ ਖਿਲਾਫ 7 ਓਵਰਾਂ ਤੋਂ ਬਾਅਦ 45/2