25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿਖੇ ਮੈਡੀਕਲ ਕਲੀਨਿਕ 'ਤੇ ਗੋਲੀ ਚੱਲੀ , ਮਾਲਕ ਵਾਲ-ਵਾਲ ਬਚਿਆ

ਡੇਰਾ ਬਾਬਾ ਨਾਨਕ, 5 ਮਈ (ਹੀਰਾ ਸਿੰਘ ਮਾਂਗਟ) - ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਠੇਠਰਕੇ ਵਿਖੇ ਅੱਜ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਅਮਨ ਮੈਡੀਕਲ ਕਲੀਨਿਕ 'ਤੇ ਗੋਲੀ ਚਲਾਉਣ ਦਾ ...

ਅਜੀਤ ਡੈਸਕ 05-05-2026

ਡੇਰਾ ਬਾਬਾ ਨਾਨਕ, 5 ਮਈ (ਹੀਰਾ ਸਿੰਘ ਮਾਂਗਟ) - ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਠੇਠਰਕੇ ਵਿਖੇ ਅੱਜ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਅਮਨ ਮੈਡੀਕਲ ਕਲੀਨਿਕ 'ਤੇ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਪਰ ਮੈਡੀਕਲ ਕਲੀਨਿਕ ਦਾ ਮਾਲਕ ਅਮਨਪ੍ਰੀਤ ਸਿੰਘ ਵਾਲ-ਵਾਲ ਬਚ ਗਿਆ। ਭਾਵੇਂ ਕਿ ਇਸ ਗੋਲੀ ਚੱਲਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀ ਚੱਲਣ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਉਕਤ ਅਮਨ ਮੈਡੀਕਲ ਕਲੀਨਕ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਫਿਰੌਤੀ ਦੀ ਕਾਲ ਆਈ ਸੀ। ਮੌਕੇ 'ਤੇ ਪੁੱਜੇ ਡੇਰਾ ਬਾਬਾ ਨਾਨਕ ਪੁਲਿਸ ਦੇ ਡੀ.ਐਸ.ਪੀ. ਜੋਗਾ ਸਿੰਘ ਅਤੇ ਐਸ.ਐਚ.ਓ. ਅਅਸ਼ੋਕ ਕੁਮਾਰ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਆਈ ਪੀ ਐੱਲ 2026- ਦਿੱਲੀ ਦੇ ਚੇਨਈ ਖਿਲਾਫ 10 ਓਵਰਾਂ ਤੋਂ ਬਾਅਦ 62/4 ਅਗਲੀ ਖ਼ਬਰ ਗੀਤਕਾਰ ਚੰਨ ਗੁਰਾਇਆ ਨਹੀਂ ਰਹੇ