24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਧਮਾਕਾ ਮਾਮਲੇ ਦੀ ਜਾਂਚ ਲਈ ਜਲੰਧਰ ਪਹੁੰਚੀ ਐਨਆਈਏ ਦੀ ਟੀਮ

ਜਲੰਧਰ, 6 ਮਈ - ਜਲੰਧਰ ਵਿਚ ਸਵੇਰ ਤੋਂ ਹੀ ਫੋਰੈਂਸਿਕ ਟੀਮ ਸਕੂਟੀ ਬੰਬ ਧਮਾਕੇ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਜਲੰਧਰ ਪਹੁੰਚ ਗਈ ਹੈ ਅਤੇ ਸਕੂਟੀ...

ਅਜੀਤ ਡੈਸਕ 06-05-2026

ਜਲੰਧਰ, 6 ਮਈ - ਜਲੰਧਰ ਵਿਚ ਸਵੇਰ ਤੋਂ ਹੀ ਫੋਰੈਂਸਿਕ ਟੀਮ ਸਕੂਟੀ ਬੰਬ ਧਮਾਕੇ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਜਲੰਧਰ ਪਹੁੰਚ ਗਈ ਹੈ ਅਤੇ ਸਕੂਟੀ ਧਮਾਕੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਮੰਗਲਵਾਰ ਸ਼ਾਮ ਕਰੀਬ ਸਵਾ 8 ਵਜੇ ਸ਼ਹਿਰ 'ਚ ਸਥਿਤ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਹੈਡਕੁਆਰਟਰ ਦੇ ਬਾਹਰ ਖੜ੍ਹੀ ਕੀਤੀ ਐਕਟਿਵਾ 'ਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਕਰੀਬ ਇਕ ਕਿੱਲੋਮੀਟਰ ਤੱਕ ਸੁਣੀ ਗਈ ਅਤੇ ਐਕਟਿਵਾ ਨੂੰ ਪੂਰੀ ਤਰ੍ਹਾਂ ਅੱਗ ਲੱਗ ਗਈ। ਧਮਾਕੇ ਕਾਰਨ ਨੇੜਲੀ ਦੁਕਾਨ ਦੇ ਸ਼ੀਸ਼ੇ ਵੀ ਤਿੜਕ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਨੇੜੇ ਚੌਕ 'ਚ ਖੜ੍ਹੀਆਂ ਦੋ-ਤਿੰਨ ਕਾਰਾਂ ਦੇ ਏਅਰ ਬੈਗ ਵੀ ਖੁੱਲ੍ਹ ਗਏ।

ਪਿਛਲੀ ਖ਼ਬਰ ਸ਼ੁਕਰਾਨਾ ਯਾਤਰਾ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜਲੰਧਰ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਸ਼ੁਕਰਾਨਾ ਯਾਤਰਾ ਤਹਿਤ ਖਟਕੜ ਕਲਾਂ ਚ ਸ਼ਹੀਦਾਂ ਨੂੰ ਸਿਜਦਾ