27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ

ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬੀਤੀ ਰਾਤ ਲੁਧਿਆਣਾ-ਜਾਖਲ ਰੇਲਵੇ ਲਾਈਨ ’ਤੇ ਸੁਨਾਮ ਵਿਖੇ ਲਾਈਨ ਪਾਰ ਕਰਦਿਆਂ ਇਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖਬਰ ਹੈ...

ਅਜੀਤ ਡੈਸਕ 08-05-2026

ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬੀਤੀ ਰਾਤ ਲੁਧਿਆਣਾ-ਜਾਖਲ ਰੇਲਵੇ ਲਾਈਨ ’ਤੇ ਸੁਨਾਮ ਵਿਖੇ ਲਾਈਨ ਪਾਰ ਕਰਦਿਆਂ ਇਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖਬਰ ਹੈ।

ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੀ ਜੀ ਆਰ ਪੀ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਅਜੇ ਕੁਮਾਰ ਨੇ ਦੱਸਿਆ ਕਿ ਰਵੀ ਸ਼ਰਮਾ (38) ਪੁੱਤਰ ਦਿਨੇਸ਼ ਕੁਮਾਰ ਸ਼ਰਮਾ ਵਾਸੀ ਨੇੜੇ ਗੁਰਦੁਆਰਾ ਕੋਕੋ ਮਾਜਰੀ ਸੁਨਾਮ ਜਿਵੇਂ ਹੀ ਬੀਤੀ ਕਰੀਬ ਪੌਣੇ ਕੁ ਅੱਠ ਵਜੇ ਰੇਲਵੇ ਲਾਈਨ ਪਾਰ ਕਰਨ ਲੱਗਿਆ ਤਾਂ ਲੋਹੀਆਂ ਖਾਸ ਤੋਂ ਰਾਏ ਸਹੇਲਾ ਜਾ ਰਹੀ ਸਰਬੱਤ ਦਾ ਭਲਾ ਐਕਸਪ੍ਰੈਸ ਨੇ ਅਚਾਨਕ ਉਸ ਨੂੰ ਆਪਣ ਲਪੇਟ ਵਿਚ ਲੈ ਲਿਆ।

ਜਿਸ ਕਾਰਨ ਉਸਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਅਜੇ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਦੇ ਜੀਜਾ ਮਦਨ ਲਾਲ ਦੇ ਬਿਆਨਾਂ ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦਾ ਅੱਜ ਤੀਜਾ ਦਿਨ ਅਗਲੀ ਖ਼ਬਰ ਸਰਕਾਰੀ ਸਕੂਲ ਵਿਚ ਮਿਡ-ਡੇਅ ਮੀਲ ਖਾਣ ਤੋਂ ਬਾਅਦ 250 ਤੋਂ ਵੱਧ ਬੱਚੇ ਹੋਏ ਬਿਮਾਰ