ਕੱਥੂ ਨੰਗਲ, 11 ਮਈ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਅਬਦਾਲ ਵਿਖੇ ਬਣੇ ਸੋਹੀ ਖੁੰਭ ਫਾਰਮ ਦਾ ਬੀਤੀ ਰਾਤ ਆਏ ਹਨੇਰ ਝੱਖੜ ਨਾਲ 50 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਅਬਦਾਲ ਵਿਖੇ ਜਸਪਾਲ ਸਿੰਘ ਸੋਹੀ ਤੇ ਅਵਤਾਰ ਸਿੰਘ ਸੋਹੀ ਵਲੋਂ ਨਵੀਂ ਤਕਨੀਕ ਨਾਲ ਖੁੰਬ ਫਾਰਮ ਸਥਾਪਿਤ ਕੀਤਾ ਹੋਇਆ ਸੀ ਅਤੇ ਜਿਸ ਵਿੱਚ 10ਏਸੀ ਦੇ ਕਰੀਬ ਅਤੇ ਇੰਸੂਲੇਟਡ ਚਾਦਰ ਨਾਲ ਤਿਆਰ ਕੀਤੇ ਫਾਰਮ ਅਤੇ ਤਿਆਰ ਹੋਈ ਖੁੰਭ ਦੀ ਫਸਲ ਜੋਕਿ ਬੀਤੀ ਰਾਤ ਆਏ ਤੇਜ਼ ਹਨੇਰ ਝੱਖੜ ਨਾਲ ਮਲੀਆ ਮੇਟ ਹੋ ਗਏ ਹਨ।
ਜਸਪਾਲ ਸਿੰਘ ਸੋਹੀ ਤੇ ਅਵਤਾਰ ਸਿੰਘ ਸੋਹੀ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਸਾਡੇ ਵਲੋਂ ਇਹ ਜਿਹੜਾ ਖੁੰਬ ਫਾਰਮ ਤਿਆਰ ਕੀਤਾ ਗਿਆ ਸੀ ਨਵੀਂ ਪੀੜੀ ਨੂੰ ਸੇਧ ਦੇਣ ਲਈ ਕਿ ਵਿਦੇਸ਼ ਵਿੱਚ ਨਾ ਜਾਇਆ ਜਾਵੇ ਅਤੇ ਇੱਥੇ ਰਹਿ ਕੇ ਹੀ ਕੰਮ ਕੀਤਾ ਜਾਵੇ ਅਤੇ ਅਤੇ ਜਿਸ ਵਿਚ ਨੌਜਵਾਨਾ ਨੂੰ ਵੀ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਜਿਸ ਤੋਂ ਸਾਨੂੰ ਬਹੁਤ ਵਧੀਆ ਇਨਕਮ ਪ੍ਰਾਪਤ ਹੋ ਰਹੀ ਸੀ।
ਪਰ ਬੀਤੀ ਰਾਤ ਆਏ ਹਨੇਰ ਝੱਖੜ ਨੇ ਸਾਡਾ ਸਾਰਾ ਹੀ ਖੁੰਭ ਫਾਰਮ ਮਲੀਆ ਮੇਟ ਕਰ ਦਿੱਤਾ। ਜਿਸ ਨਾਲ ਸਾਡਾ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਸੀਂ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਸਾਡੇ ਹੋਏ ਨੁਕਸਾਨ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਦੁਬਾਰਾ ਇਸ ਰੁਜ਼ਗਾਰ ਨੂੰ ਚਲਾ ਸਕੀਏ।