28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ

ਲੈਸਟਰ (ਇੰਗਲੈਂਡ), 15 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਗੁਰਸਿੱਖ ਅੰਮਿ੍ਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ | ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ | ਲੈਸਟਰ ਟਾਊਨ ਹਾਲ ਵਿਚ ....

ਅਜੀਤ ਡੈਸਕ 16-05-2026

ਲੈਸਟਰ (ਇੰਗਲੈਂਡ), 15 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਗੁਰਸਿੱਖ ਅੰਮਿ੍ਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਂਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ | ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ | ਲੈਸਟਰ ਟਾਊਨ ਹਾਲ ਵਿਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ | ਇਸ ਮੌਕੇ ਪੰਜਾਬੀ ਤੇ ਸਿੱਖ ਭਾਈਚਾਰੇ ਵਿੱਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਦੇਖਣ ਨੂੰ ਮਿਲਿਆ | ਕੁਲਵਿੰਦਰ ਸਿੰਘ ਜੌਹਲ ਦਾ ਸਬੰਧ ਪੰਜਾਬ ਦੇ ਜਲੰਧਰ ਜ਼ਿਲੇ੍ਹ ਦੇ ਫਿਲੌਰ ਨੇੜਲੇ ਪਿੰਡ ਤੇਹੰਗ ਨਾਲ ਹੈ | ਉਹ ਛੋਟੀ ਉਮਰ ਵਿਚ ਆਪਣੇ ਪਰਿਵਾਰ ਨਾਲ ਇੰਗਲੈਂਡ ਆ ਵੱਸੇ ਸਨ | ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਜੌਹਲ ਤੇ ਮਾਤਾ ਤਰਸੇਮ ਕੌਰ ਜੌਹਲ ਨੇ ਉਨ੍ਹਾਂ ਨੂੰ ਮਿਹਨਤ ਤੇ ਲੋਕ ਸੇਵਾ ਦੇ ਸੰਸਕਾਰ ਦਿੱਤੇ | ਉਨ੍ਹਾਂ ਨੇ ਆਪਣੀ ਪੜ੍ਹਾਈ ਲੈਸਟਰ 'ਚ ਪੂਰੀ ਕੀਤੀ ਤੇ ਬਾਅਦ 'ਚ ਰਸਲ ਕਾਸਟਿੰਗਜ਼ ਕੰਪਨੀ 'ਚ ਲਗਭਗ 25 ਸਾਲ ਕੰਮ ਕੀਤਾ | ਕੰਮ ਦੌਰਾਨ ਉਹ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਚੁੱਕਦੇ ਰਹੇ | ਉਹ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਰਹੇ ਹਨ |

ਪਿਛਲੀ ਖ਼ਬਰ ਡੇਵਿਡ ਬੇਕਹਮ ਬਣੇ ਬਰਤਾਨੀਆ ਦੇ ਪਹਿਲੇ ਅਰਬਪਤੀ ਖਿਡਾਰੀ ਅਗਲੀ ਖ਼ਬਰ ਪੀ.ਵੀ. ਸਿੰਧੂ ਥਾਈਲੈਂਡ ਓਪਨ ਤੋਂ ਬਾਹਰ