25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨੌਜਵਾਨ ਦੀ ਕੈਲੀਫੋਰਨੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਚੱਬਾ,(ਅੰਮ੍ਰਿਤਸਰ), 19 ਮਈ (ਜੱਸਾ ਅਣਜਾਣ)- ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਵਰਪਾਲ ਦੇ ਇਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਆ ਡਿੱਗਾ ਜਦੋਂ....

ਅਜੀਤ ਡੈਸਕ 19-05-2026

ਚੱਬਾ,(ਅੰਮ੍ਰਿਤਸਰ), 19 ਮਈ (ਜੱਸਾ ਅਣਜਾਣ)- ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਵਰਪਾਲ ਦੇ ਇਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਆ ਡਿੱਗਾ ਜਦੋਂ ਉਨ੍ਹਾਂ ਨੂੰ ਨੌਜਵਾਨ ਪੁੱਤਰ ਦਾ ਕੈਲੀਫੋਰਨੀਆ ਅਮਰੀਕਾ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਮੌਤ ਬਾਰੇ ਮ੍ਰਿਤਕ ਦੇ ਵੱਡੇ ਭਰਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਮਿੰਦਰ ਸਿੰਘ ਮੁਨਸੀ ਪੁੱਤਰ ਲਖਵਿੰਦਰ ਸਿੰਘ ਜੂਨ 2022 ’ਚ ਰੋਜ਼ੀ ਰੋਟੀ ਲਈ ਆਪਣੇ ਪਰਿਵਾਰ ਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਅਮਰੀਕਾ ਦੀ ਧਰਤੀ ਕੈਲੀਫ਼ੋਰਨੀਆ ਵਿਖੇ ਗਿਆ ਸੀ ਅਤੇ ਬੀਤੀ 5 ਮਈ ਨੂੰ ਉਸ ਨਾਲ ਫੋਨ ’ਤੇ ਗੱਲ ਹੋਈ ਵੀ ਹੋਈ ਸੀ। ਉਸ ਦਿਨ ਹੀ ਉਸ ਨੂੰ ਬ੍ਰੇਨ ਅਟੈਕ ਆ ਗਿਆ ਤੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ,ਪਰ ਬੀਤੀ ਰਾਤ 17 ਮਈ ਨੂੰ ਉਸ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਅਜਨਾਲਾ ਖੇਤਰ ਨਾਲ ਸੰਬੰਧਿਤ 2 ਨੌਜਵਾਨ ਹੈਂਡ ਗ੍ਰਨੇਡਾਂ ਸਮੇਤ ਕਾਬੂ ਅਗਲੀ ਖ਼ਬਰ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਖ਼ਿਲਾਫ਼ ਅਕਾਲੀ ਦਲ ਦਾ ਡੀ.ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ