26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੱਤਰਕਾਰ ਭਾਈਚਾਰੇ ਵਲੋਂ ਗਗਨਦੀਪ ਜੰਮੂ ’ਤੇ ਜਾਨਲੇਵਾ ਹਮਲੇ ਦੀ ਨਿਖੇਧੀ

ਡੱਬਵਾਲੀ (ਹਰਿਆਣਾ), 19 ਮਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਵਕੀਲ ਗਗਨਦੀਪ ਜੰਮੂ ’ਤੇ ਜਾਨਲੇਵਾ ਹਮਲੇ...

ਅਜੀਤ ਡੈਸਕ 19-05-2026

ਡੱਬਵਾਲੀ (ਹਰਿਆਣਾ), 19 ਮਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਵਕੀਲ ਗਗਨਦੀਪ ਜੰਮੂ ’ਤੇ ਜਾਨਲੇਵਾ ਹਮਲੇ ਦੀ ਪੱਤਰਕਾਰ ਭਾਈਚਾਰੇ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਉਹ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਦੇ ਸਪੁੱਤਰ ਹਨ। ਅੱਜ ਕੁਰਾਲੀ ਨੇੜੇ ਉਨ੍ਹਾਂ ਦੀ ਕਾਰ ’ਤੇ ਹਮਲਾ ਕੀਤਾ ਗਿਆ, ਹਾਲਾਂਕਿ ਉਹ ਸੁਰੱਖਿਅਤ ਹਨ। ਇਸ ਘਟਨਾ ‘ਤੇ ਡੱਬਵਾਲੀ, ਲੰਬੀ, ਕਾਲਾਂਵਾਲੀ, ਸਿਰਸਾ, ਗਿੱਦੜਬਾਹਾ, ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਪੱਤਰਕਾਰਾਂ ਨੇ ਤਿੱਖਾ ਰੋਸ ਜ਼ਾਹਰ ਕਰਦੇ ਹੋਏ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਔਖੇ ਸਮੇਂ ਵਿਚ ਪੱਤਰਕਾਰ ਭਾਈਚਾਰੇ ਨੇ ਗਗਨਦੀਪ ਜੰਮੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੱਕਜੁੱਟਤਾ ਜਤਾਈ ਹੈ। ਪੱਤਰਕਾਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਵਕੀਲਾਂ ਨੂੰ ਉਚਿਤ ਸੁਰੱਖਿਆ ਅਤੇ ਮਾਹੌਲ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਭੈਅ ਤੋਂ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾ ਸਕਣ। 

ਪਿਛਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਦੁਬਈ ਵਿਚ ਭਾਰਤੀ ਐਬੰਸੀ ਨੇ ਕੰਪਨੀ ਦੀ ਚੁੰਗਲ ‘ਚ ਛੁਡਵਾਇਆ ਪੰਜਾਬੀ ਨੌਜਵਾਨ ਅਗਲੀ ਖ਼ਬਰ ਆਈ.ਪੀ.ਐੱਲ. 2026 : ਲਖਨਊ ਨੇ ਗਵਾਈ ਪਹਿਲੀ ਵਿਕਟ, ਜੋਸ਼ ਇੰਗਲਿਸ 60 (29 ਗੇਂਦਾਂ) ਦੌੜਾਂ ਬਣਾ ਕੇ ਆਊਟ