29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਰਤ 'ਚ ਬਜ਼ੁਰਗ ਅਮਰੀਕੀਆਂ ਨਾਲ ਧੋਖਾ ਕਰਨ ਵਾਲਾ ਕਾਲ ਸੈਂਟਰ ਓਪਰੇਸ਼ਨ ਅਮਰੀਕਾ ਵਲੋਂ ਬੰਦ

ਨਿਊਯਾਰਕ, 21 ਮਈ (ਪੀ.ਟੀ.ਆਈ.)-ਅਮਰੀਕੀ ਅਧਿਕਾਰੀਆਂ ਨੇ ਭਾਰਤ ਵਿਚ ਇਕ ਕਾਲ ਸੈਂਟਰ ਓਪਰੇਸ਼ਨ ਬੰਦ ਕਰ ਦਿੱਤਾ ਹੈ ਜਿਸਨੇ ਤਕਨੀਕੀ ਸਹਾਇਤਾ ਘੁਟਾਲਿਆਂ ਰਾਹੀਂ ਸੈਂਕੜੇ ਬਜ਼ੁਰਗ ਅਮਰੀਕੀਆਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕੀਤੀ ਸੀ¢ ਇਹ ਕਾਰਵਾਈ ਸਾਲਾਂ ਦੀ ਜਾਂਚ ਤੋਂ ਬਾਅਦ ਹੋਈ ਹੈ ਜਿਸ ਦੇ ਨਤੀਜੇ ਵਜੋਂ ਪੰਜ ਟੈਲੀਮਾਰਕੀਟਿੰਗ ਧੋਖਾਧੜੀ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ¢ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਬੋਸਟਨ ਨੇ ਕਿਹਾ....

ਅਜੀਤ ਡੈਸਕ 22-05-2026

ਨਿਊਯਾਰਕ, 21 ਮਈ (ਪੀ.ਟੀ.ਆਈ.)-ਅਮਰੀਕੀ ਅਧਿਕਾਰੀਆਂ ਨੇ ਭਾਰਤ ਵਿਚ ਇਕ ਕਾਲ ਸੈਂਟਰ ਓਪਰੇਸ਼ਨ ਬੰਦ ਕਰ ਦਿੱਤਾ ਹੈ ਜਿਸਨੇ ਤਕਨੀਕੀ ਸਹਾਇਤਾ ਘੁਟਾਲਿਆਂ ਰਾਹੀਂ ਸੈਂਕੜੇ ਬਜ਼ੁਰਗ ਅਮਰੀਕੀਆਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕੀਤੀ ਸੀ¢ ਇਹ ਕਾਰਵਾਈ ਸਾਲਾਂ ਦੀ ਜਾਂਚ ਤੋਂ ਬਾਅਦ ਹੋਈ ਹੈ ਜਿਸ ਦੇ ਨਤੀਜੇ ਵਜੋਂ ਪੰਜ ਟੈਲੀਮਾਰਕੀਟਿੰਗ ਧੋਖਾਧੜੀ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ¢ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਬੋਸਟਨ ਨੇ ਕਿਹਾ ਕਿ ਜਾਂਚ ਦੇ ਨਤੀਜੇ ਵਜੋਂ, ਧੋਖਾਧੜੀ ਕਰਨ ਵਾਲਿਆਂ ਵਲੋਂ ਵਰਤੀ ਜਾਣ ਵਾਲੀ ਕਾਲ ਰੂਟਿੰਗ ਕੰਪਨੀ ਦੇ ਇੱਕ ਸਾਬਕਾ ਕਰਮਚਾਰੀ ਨੂੰ ਵੀ ਗਿ੍ਫਤਾਰ ਕੀਤਾ ਗਿਆ ਅਤੇ ਦੋਸ਼ੀ ਠਹਿਰਾਇਆ ਗਿਆ | ਇਸ ਵਿੱਚ ਕਿਹਾ ਗਿਆ ਹੈ ਕਿ ਇਸ ਕਾਲ ਸੈਂਟਰ ਘੁਟਾਲੇ ਨੇ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਸੈਂਕੜੇ ਬਜ਼ੁਰਗ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕੀਤੀ¢ ਇਸ ਤੋਂ ਇਲਾਵਾ, ਦੋ ਸੀਨੀਅਰ ਕਾਰਜਕਾਰੀ ਜਿਨ੍ਹਾਂ ਨੇ ਇਸ ਕਾਰੋਬਾਰ ਨੂੰ ਚਲਾਇਆ ਤੇ ਇਹ ਸੰਭਵ ਬਣਾਇਆ, ਨੇ ਹੁਣ ਇਸ ਵੱਡੇ ਧੋਖਾਧੜੀ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦੀ ਗੱਲ ਕਬੂਲ ਕੀਤੀ ਹੈ¢

ਪਿਛਲੀ ਖ਼ਬਰ ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ਆਈ.ਸੀ.ਈ. ਦੀ ਰਡਾਰ 'ਤੇ ਅਗਲੀ ਖ਼ਬਰ 23,000 ਤੋਂ ਵੱਧ ਸਿਵਲ ਸੇਵਾ ਉਮੀਦਵਾਰਾਂ ਨੇ ਤਿੰਨ ਨਵੇਂ ਪ੍ਰੀਖਿਆ ਕੇਂਦਰ ਚੁਣੇ-ਯੂ.ਪੀ.ਐੱਸ.ਸੀ.