02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ ਤੋਂ ਦਿੱਤਾ ਅਸਤੀਫ਼ਾ

ਵਾਸ਼ਿੰਗਟਨ ਡੀ.ਸੀ. 22 ਮਈ (ਪੀ.ਟੀ.ਆਈ.)-ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ 'ਚ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਆਪਣੇ ਪਤੀ ਦੀ ਹਾਲ ਹੀ 'ਚ ਚੱਲ ਰਹੀ ਹੱਡੀਆਂ ਦੇ ਕੈਂਸਰ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਉਸਦੀ (ਪਤੀ) ਤਾਕਤ ਤੇ ਪਿਆਰ ਨੇ ਮੈਨੂੰ ਹਰ ਚੁਣੌਤੀ 'ਚ ...

ਅਜੀਤ ਡੈਸਕ 23-05-2026

ਵਾਸ਼ਿੰਗਟਨ ਡੀ.ਸੀ. 22 ਮਈ (ਪੀ.ਟੀ.ਆਈ.)-ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ 'ਚ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਆਪਣੇ ਪਤੀ ਦੀ ਹਾਲ ਹੀ 'ਚ ਚੱਲ ਰਹੀ ਹੱਡੀਆਂ ਦੇ ਕੈਂਸਰ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਉਸਦੀ (ਪਤੀ) ਤਾਕਤ ਤੇ ਪਿਆਰ ਨੇ ਮੈਨੂੰ ਹਰ ਚੁਣੌਤੀ 'ਚ ਸਹਾਰਾ ਦਿੱਤਾ ਹੈ | ਮੈਂ ਉਸਨੂੰ ਇਕੱਲੇ ਇਸ ਲੜਾਈ ਦਾ ਸਾਹਮਣਾ ਕਰਨ ਲਈ ਨਹੀਂ ਕਹਿ ਸਕਦੀ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗਬਾਰਡ ਨੇ ਸ਼ਾਨਦਾਰ ਕੰਮ ਕੀਤਾ ਹੈ ਤੇ ਅਸੀਂ ਉਸਦੀ ਕਮੀ ਮਹਿਸੂਸ ਕਰਾਂਗੇ |

ਪਿਛਲੀ ਖ਼ਬਰ ਕੋਲਕਾਤਾ ਦੇ ਰਘੂਵੰਸ਼ੀ ਸੱਟ ਕਾਰਨ ਆਈ.ਪੀ.ਐਲ. ਤੋਂ ਬਾਹਰ ਅਗਲੀ ਖ਼ਬਰ ਪੰਜਾਬ ਨੂੰ ਪਲੇਆਫ ਦੀਆਂ ਉਮੀਦਾਂ ਨੂੰ ਜਿੰਦਾ ਰੱਖਣ ਲਈ ਲਖਨਊ 'ਤੇ ਵੱਡੀ ਜਿੱਤ ਦੀ ਲੋੜ