03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਭੀ ਕਤਲ ਮਾਮਲੇ ਵਿਚ ਦੋ ਸਕੇ ਭਰਾ ਗ੍ਰਿਫ਼ਤਾਰ

ਖਰੜ, 23 ਮਈ (ਤਰਸੇਮ ਸਿੰਘ ਜੰਡਪੁਰੀ)- ਬਲੌਂਗੀ ਦੇ ਆਜ਼ਾਦ ਨਗਰ ਦੇ ਵਸਨੀਕ ਅਭੀ ਕਤਲ ਕਾਂਡ...

ਅਜੀਤ ਡੈਸਕ 23-05-2026

ਖਰੜ, 23 ਮਈ (ਤਰਸੇਮ ਸਿੰਘ ਜੰਡਪੁਰੀ)- ਬਲੌਂਗੀ ਦੇ ਆਜ਼ਾਦ ਨਗਰ ਦੇ ਵਸਨੀਕ ਅਭੀ ਕਤਲ ਕਾਂਡ ਵਿਚ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਮੁਲਜ਼ਮਾਂ ਦੀ ਪਹਿਚਾਣ ਰਾਮ ਰਤਨ ਅਤੇ ਛੋਟੂ ਵਾਸੀ ਆਜ਼ਾਦ ਨਗਰ ਬਲੌਂਗੀ ਵਜੋਂ ਹੋਈ ਹੈ।

ਇਹ ਜਾਣਕਾਰੀ ਡੀ.ਐਸ.ਪੀ. ਖਰੜ ਈਸ਼ਾਨ ਸਿੰਗਲਾ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਬਲੌਂਗੀ ਦੀ ਇੰਚਾਰਜ ਪੈਰੀ ਵਿੰਕਲ ਗਰੇਵਾਲ ਵੀ ਸਨ। ਪੁਲਿਸ ਨੇ ਉਕਤ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਅਤੇ ਇਹਨਾਂ ਦੇ ਖਿਲਾਫ ਧਾਰਾ 303 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

 

ਪਿਛਲੀ ਖ਼ਬਰ ਝੋਨੇ ਦੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਸਰਕਾਰ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਕੰਮ ਕਰ ਰਹੀ ਹੈ- ਪ੍ਰਧਾਨ ਮੰਤਰੀ ਮੋਦੀ