15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਾਭਾ ਦੇ ਵਾਰਡ ਨੰਬਰ 5 'ਚ 95 ਸਾਲਾ ਬਜ਼ੁਰਗ ਮਾਤਾ ਨੇ ਪਾਈ ਆਪਣੀ ਵੋਟ

ਨਾਭਾ,26 ਮਈ (ਜਗਨਾਰ ਸਿੰਘ ਦੁਲੱਦੀ) ਨਾਭਾ ਚ ਜਿਵੇਂ ਜਿਵੇਂ ਵੋਟਰ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਪਾਉਣ ਲਈ ਬੂਥਾਂ ਤੇ ਪਹੁੰਚੇ ਉੱਥੇ ਕਈ ਬੂਥਾਂ ਉਪਰ ਬਜ਼ੁਰਗ ਵੀ ਆਪਣੀ ਵੋਟ....

ਅਜੀਤ ਡੈਸਕ 26-05-2026

ਨਾਭਾ,26 ਮਈ (ਜਗਨਾਰ ਸਿੰਘ ਦੁਲੱਦੀ) ਨਾਭਾ ਚ ਜਿਵੇਂ ਜਿਵੇਂ ਵੋਟਰ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਪਾਉਣ ਲਈ ਬੂਥਾਂ ਤੇ ਪਹੁੰਚੇ ਉੱਥੇ ਕਈ ਬੂਥਾਂ ਉਪਰ ਬਜ਼ੁਰਗ ਵੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਨਜ਼ਰ ਆਏ। ਵਾਰਡ ਨੰਬਰ 5 'ਚ ਇੱਕ 95 ਸਾਲਾ ਬਜ਼ੁਰਗ ਮਾਤਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਬਜ਼ੁਰਗ ਮਾਤਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਾਤਾ ਜੀ ਸਵੇਰ ਤੋਂ ਹੀ ਵੋਟ ਪਾਉਣ ਲਈ ਕਾਹਲੀ ਕਰ ਰਹੇ ਸਨ ਜਿਸ ਕਰਕੇ ਉਹ ਸਵੇਰੇ ਸਵੇਰੇ ਉਹਨਾਂ ਦੀ ਵੋਟ ਪਾਉਣ ਲਈ ਉਹਨਾਂ ਨੂੰ ਨਾਲ ਲੈ ਕੇ ਆਏ ਹਨ। ਬਜ਼ੁਰਗ ਮਾਤਾ ਨੇ ਕਿਹਾ ਕਿ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਅੱਜ ਆਪਣੀ ਇਸ ਉਮਰ ਵਿੱਚ ਵੀ ਵੋਟ ਪਾਉਣ ਲਈ ਆਏ ਹਨ।

ਪਿਛਲੀ ਖ਼ਬਰ ਵਾਰਡ ਨੰਬਰ 1 ਵਿੱਚ 2 ਵਾਰ ਟਕਰਾਅ ਹੁੰਦਾ ਟਲਿਆ ਅਗਲੀ ਖ਼ਬਰ ਗੋਨਿਆਣਾ ਮੰਡੀ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ